• Home
  • ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ ਹੋ ਰਹੀ ਪ੍ਰੀਖਿਆ ਮੁਕੱਮਲ

ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਲਈ ਹੋ ਰਹੀ ਪ੍ਰੀਖਿਆ ਮੁਕੱਮਲ

ਐੱਸ. ਏ. ਐੱਸ. ਨਗਰ, 21 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰਵੀਂ ਜਮਾਤ ਲਈ ਦਾਖਲਾ ਲੈਣ ਲਈ ਅੱਜ ਪੰਜਾਬ ਸਭ ਵਿੱਚ ਜਿਲ੍ਹਾਂ ਮੁਖ-ਦਫਤਰਾਂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ-ਪ੍ਰੀਖਿਆ ਕਰਵਾਈ ਗਈ ਜਿਸ ਵਿੱਚ ਪੰਜਾਬ ਭਰ ਤੋਂ ਕੁੱਲ 13445 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ| ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ. ਏ. ਐੱਸ ( ਰਿਟ:) ਵੱਲੋਂ ਜਿਲ੍ਹਾ ਰੋਪੜ, ਫਤਿਹਗੜ੍ਹ ਸਾਹਿਬ ਅਤੇ ਐਸ.ਏ. ਐਸ. ਨਗਰ ਵਿੱਖੇ ਸਥਾਪਿਤ ਪ੍ਰੀਖਿਆ ਕੇਦਰਾਂ ਦਾ ਦੌਰਾ ਕੀਤਾ|
ਵਰਣਨ ਯੋਗ ਹੈ ਕਿ ਮੈਰੀਟੋਰੀਅਸ ਸਕੂਲ ਜੋ ਕਿ ਪੰਜਾਬ ਸਰਕਾਰ ਤਹਿਤ ਕੰਮ ਕਰਦੀ ਸੰਸਥਾ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਆਫ ਪੂਅਰ ਐਡ ਮੈਰੀਟੋਰੀਅਸ ਸਟੂਡੈਂਟ ਵੱਲੋਂ ਚਲਾਏ ਜਾਂਦੇ ਹਨ ਜਿਸ ਦੇ ਤਹਿਤ ਵਿੱਦਿਆਰਥੀਆਂ ਜਿਨ੍ਹਾਂ ਦੇ ਮੈਟ੍ਰਿਕ ਪ੍ਰੀਖਿਆ ਵਿੱਚ 70% ਵੱਧ ਅੰਕ ਹੁੰਦੇ ਹਨ ਨੂੰ ਸਿੱਖਿਆ, ਹੋਸਟਲ ਵਿੱਚ ਰਹਿਣ ਦੀ ਸੁਵਿਧਾ, ਪਾਠ-ਪੁਸਤਕਾਂ, ਵਰਦੀ ਆਦਿ ਮੁਫਤ ਦਿੱਤੇ ਜਾਂਦੇ ਹਨ| ਇਨ੍ਹਾਂ ਵਿਦਿਆਰਥੀਆਂ ਉਤੇ ਹੋਣ ਵਾਲਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ| 
ਸ਼੍ਰੀ ਕਲੋਹੀਆ ਵੱਲੋਂ ਅੱਜ ਪਹਿਲਾਂ ਜਿਲ੍ਹਾਂ ਰੋਪੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਿੱਥੇ ਕੁੱਲ 393 ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਜਾ ਰਹੀ ਸੀ, ਵਿਖੇ ਦੌਰਾ ਕੀਤਾ ਗਿਆ| ਇਸ ਉਪਰੰਤ ਜਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਸਕੂਲ,  ਮਾਤਾ ਗੁਜਰੀ ਸੀਨੀਅਰ ਸਕੰਡਰੀ ਸਕੂਲ, ਜਿਥੇ 134 ਪ੍ਰੀਖਿਆਰਥੀਆਂ ਸਨ ਅਤੇ ਜਿਲ੍ਹਾਂ ਐਸ. ਏ. ਐਸ ਨਗਰ ਦੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ , ਫੇਸ- 3 ਬੀ 1 ਜਿਥੇ 207 ਪ੍ਰੀਖਿਆਰਥੀ ਸਨ, ਵਿਖੇ ਵੀ ਦੌਰਾ ਕੀਤਾ ਗਿਆ | ਇਸ ਮੌਕੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੱਲ ਰਹੀ ਪ੍ਰੀਖਿਆਂ ਲਈ ਇੰਤਜ਼ਾਮਾ ਦਾ ਜਾਇਜ਼ਾ ਲਿਆ ਅਤੇ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਸਟਾਫ ਨੂੰ ਮੁਸਤੇਦ ਰਹਿਣ ਦੇ ਆਦੇਸ਼ ਵੀ ਦਿੱਤੇ|
ਕੈ