• Home
  • ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।।

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।।

ਦੀਵਾਲੀ ਹਿੰਦੂ ਸਿੱਖਾਂ ਦਾ ਸਾਂਝਾ ਤਿਉਹਾਰ ਹੈ । ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਦੇ ਦਿਨ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਗਏ 52 ਹਿੰਦੂ ਰਾਜਿਆਂ ਨੂੰ ਆਪਣੇ ਨਾਲ 52 ਕਲੀਆਂ ਵਾਲਾ ਚੋਲ਼ਾ ਪਹਿਨ ਕੇ ਰਿਹਾਅ ਕਰਵਾਇਆ ਸੀ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ , ਗੁਰੂ ਹਰਗੋਬਿੰਦ ਸਹਿਬ ਜੀ ਪਹਿਲੇ ਸ਼ਾਸਤਰ ਧਾਰਨ ਕਰਨ ਵਾਲੇ ਸਿੱਖ ਗੁਰੂ ਸਨ,  ਇਨ੍ਹਾਂ ਨੇ ਮੀਰੀ ਪੀਰੀ ਦੀ ਤਲਵਾਰ ਪਹਿਨ ਕੇ ਜਿੱਥੇ ਮੁਗਲਾਂ ਵੱਲੋਂ ਕੀਤੇ ਜਾ ਰਹੇ ਜਬਰ ਜ਼ੁਲਮ ਵਿਰੁੱਧ ਚੁਣੌਤੀ ਦਾ ਸੰਕੇਤ ਦਿਤਾ ,ਉੱਥੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ ।

ਹਿੰਦੋਸਤਾਨ ਦੇ ਹੁਕਮਰਾਨ ਮੁਗ਼ਲ ਬਾਦਸ਼ਾਹ ਜਹਾਂਗੀਰ ਵੱਲੋਂ ਛੋਟੀਆਂ ਛੋਟੀਆਂ ਰਿਆਸਤਾਂ ਦਾ ਰਾਜਿਆਂ ਨੂੰ ਆਪਣੀ ਈਨ ਮਨਾੳੁਣ ਲਈ ਗਵਾਲੀਅਰ ਦੇ ਕਿਲੇ ਚ ਬੰਦੀ ਬਣਾਇਆ ਹੋਇਆ ਸੀ ।ਇਸੇ ਦੌਰਾਨ ਹੀ ਗੁਰੂ ਸਾਹਿਬ ਦੇ ਸ਼ਸਤਰ ਧਾਰੀ ਹੋਣ ਅਤੇ ਉਨਾਂ ਨਾਲ ਸ਼ਸਤਰਧਾਰੀ ਸਿੱਖਾਂ ਦੇ ਦਿਨੋਂ ਦਿਨ  ਵੱਡੇ ਹੋ ਰਹੇ ਕਾਫ਼ਲੇ ਦੀ ਖਬਰ ਸੁਣ ਕੇ ਬਾਦਸ਼ਾਹ ਜਹਾਂਗੀਰ ਦੇ ਸੂਬੇਦਾਰਾਂ ਵੱਲੋਂ ਗੁਰੂ ਸਾਹਿਬ ਨੂੰ ਵੀ ਗਵਾਲੀਅਰ ਦੇ ਕਿਲੇ ਵਿਚ ਬੰਦੀ  ਬਣਾ ਲਿਆ ਸੀ । ਜਿਸ ਤੋਂ ਬਾਅਦ ਸਿੱਖ ਸੰਗਤਾਂ ਰੋਸ ਦੀ ਲਹਿਰ ਦੇਖਕੇ ਬਾਦਸ਼ਾਹ ਜਹਾਂਗੀਰ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਤੁਰੰਤ ਖੁਦ ਪਹੁੰਚ ਕੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ । ਪਰ ਗੁਰੂ ਸਾਹਿਬ ਨੇ 52 ਨਿਰਦੋਸ਼ ਕੈਦ ਕੀਤੇ ਗਏ ਰਾਜਿਆਂ ਨੂੰ ਵੀ ਮੁਕਤ ਕਰਵਾਉਣ ਦੀ ਮੰਗ ਰੱਖੀ । ਜਿਸ ਤੋਂ ਬਾਅਦ ੱਚ ਬਾਦਸ਼ਾਹ ਜਹਾਂਗੀਰ ਨੇ ਕਿਹਾ ਕਿ ਜਿੰਨੇ ਤੁਹਾਡਾ ਪੱਲਾ ਫੜ ਕੇ ਚਲੇ ਜਾਣਗੇ ਉਹ ਰਿਹਾਅ ਸਮਝੇ ਜਾਣਗੇ । ਜਿਸ ਤੋਂ ਬਾਅਦ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਬਣਵਾਇਆ । ਜਿਸ ਨੂੰ ਪਹਿਨ ਕੇ ਸਾਰੇ ਕੈਦ ਕੀਤੇ ਗਏ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਚੋਲੇ ਦੀਆਂ ਕਲੀਆਂ ਫੜ੍ਹਾ ਦਿੱਤੀਆਂ ਸਨ.ਤੇ ਜਹਾਂਗੀਰ ਦੀ ਕੈਦ ਚੋਂ ਮੁਕਤ ਕਰਵਾਏ । ਗੁਰੂ ਸਾਹਿਬ ਵੱਲੋਂ ਕੈਦ ਮੁਕਤ ਕਰਵਾਏ ਗਏ ਰਾਜਿਆਂ ਦੀ ਪਰਜਾ ਚ ਦੀਪਮਾਲਾ ਕੀਤੀ ਗਈ ਸੀ ।