• Home
  • ਚੰਡੀਗੜ ‘ਚ ਹੋਇਆ ਹਾਈ ਡਰਾਮਾ-ਸਿਆਸੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਨੇ ਥਾਣੇ ‘ਚ ਲਾਇਆ ਧਰਨਾ

ਚੰਡੀਗੜ ‘ਚ ਹੋਇਆ ਹਾਈ ਡਰਾਮਾ-ਸਿਆਸੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਨੇ ਥਾਣੇ ‘ਚ ਲਾਇਆ ਧਰਨਾ

ਚੰਡੀਗੜ : ਅੱਜ ਚੰਡੀਗੜ ਵਿਖੇ ਹਾਈ ਵੋਲਟੇਜ ਡਰਾਮਾ ਹੋਇਆ ਜਿਸ ਵੇਲੇ ਅਕਾਲੀ ਦਲ ਦਾ ਕਾਫਲਾ ਅਚਾਨਕ ਹੀ ਕਿਤਾਬ ਦੇ ਮੁੱਦੇ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਚੱਲ ਪਿਆ।
ਹੋਇਆ ਇਹ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ 12.30 ਵਜੇ ਪ੍ਰੈਸ ਕਾਨਫਰੰਸ ਸੱਦੀ ਸੀ ਪਰ ਐਨ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਅਕਾਲੀ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਜਾ ਰਹੇ ਹਨ।
ਪੱਤਰਕਾਰਾਂ ਨੂੰ ਇੰਨੀ ਜਾਣਕਾਰੀ ਦਿੰਦਿਆਂ ਹੀ ਸੁਖਬੀਰ ਦੀ ਅਗਵਾਈ 'ਚ ਅਕਾਲੀ ਦਲ ਦਾ ਕਾਫਲਾ ਮੁੱਖ ਮੰਤਰੀ ਦੀ ਰਿਹਾਇਸ਼ ਵਲ ਚੱਲ ਪਿਆ। ਚੰਡੀਗੜ ਪੁਲਿਸ ਨੂੰ ਜਾਣਕਾਰੀ ਨਾ ਹੋਣ ਕਾਰਨ ਕਈ ਨਾਕੇ ਤਾਂ ਅਕਾਲੀ ਆਗੂਆਂ ਨੇ ਸੌਖੇ ਹੀ ਪਾਰ ਕਰ ਲਏ ਤੇ ਇੱਕ ਦੋ ਨਾਕਿਆਂ 'ਤੇ ਪੁਲਿਸ ਮੁਲਾਜ਼ਮ ਆਮ ਵਾਂਗ ਖੜੇ ਸਨ ਤੇ ਅਕਾਲੀ ਆਗੂ ਉਨਾਂ ਦੀ ਗੱਨ ਸੁਣੇ ਬਿਨਾਂ ਅੱਗੇ ਵਧਦੇ ਗਏ। ਜਦੋਂ ਇਸ ਬਾਰੇ ਪਤਾ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੂੰ ਲੱਗਿਆ ਤਾਂ ਉਨਾਂ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਹੀ ਰੋਕ ਦਿੱਤਾ ਤੇ ਅਕਾਲੀ ਉਥੇ ਹੀ ਧਰਨੇ 'ਤੇ ਬੈਠ ਗਏ।


ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਦੇਖ ਕੇ ਚੰਡੀਗੜ ਪੁਲਿਸ ਸਰਗਰਮ ਹੋਈ ਤੇ ਉਨਾਂ ਨੇ ਅਕਾਲੀ ਦਲ ਨੂੰ ਹਿਰਾਸਤ 'ਚ ਲੈ ਲਿਆ ਤੇ ਪੁਲਿਸ ਸੁਖਬੀਰ ਸਮੇਤ ਅਕਾਲੀ ਆਗੂਆਂ ਨੂੰ ਸੈਕਟਰ-3 ਦੇ ਥਾਣੇ 'ਚ ਲੈ ਗਈ ਜਿਥੇ ਪਹੁੰਚ ਕੇ ਸੁਖਬੀਰ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਫਿਰ ਧਰਨਾ ਸ਼ੁਰੂ ਕਰ ਦਿੱਤਾ।
ਮੀਡੀਆ ਦੇ ਇੱਕ ਗਰੁੱਪ ਨੇ ਪ੍ਰਚਾਰ ਕੀਤਾ ਕਿ ਸੁਖਬੀਰ ਸਮੇਤ ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀ ਦਿੱਤੀ ਗਈ ਪਰ ਹੈਰਾਨੀ ਇਹ ਹੋਈ ਕਿ ਜਿਸ ਵੇਲੇ ਸੁਖਬੀਰ ਦੀ ਗ੍ਰਿਫਤਾਰੀ ਹੋਈ ਤਾਂ ਉਸ ਵੇਲੇ ਜ਼ੈਡ ਪਲੱਸ ਸਕਿਊਰਟੀ ਨਾਲ ਹੀ ਸੀ ਪਰ ਨਿਯਮ ਇਹ ਹੁੰਦਾ ਹੈ ਕਿ ਜਦੋਂ ਕੋਈ ਆਗੂ ਗ੍ਰਿਫਤਾਰੀ ਦਿੰਦਾ ਹੈ ਤਾਂ ਉਸ ਨੂੰ ਸਕਿਊਰਿਟੀ ਰਲੀਵ ਕਰਨੀ ਹੁੰਦੀ ਹੈ। ਇਸ ਲਈ ਇਹ ਗ੍ਰਿਫਤਾਰੀ 'ਸਿਆਸੀ ਗ੍ਰਿਫਤਾਰੀ' ਕਿਹਾ ਜਾ ਸਕਦਾ ਹੈ।