• Home
  • ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਜਗਰਾਉਂ, (ਖ਼ਬਰ ਵਾਲੇ ਬਿਊਰੋ): ਜਗਰਾਉਂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਜਗਰਾਉਂ ਸਮੇਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚੋਂ ਇਲੈਕਰੋਨਿਕਸ ਸ਼ੋਅ ਰੂਮਜ਼ ਤੋਂ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਮੈਂਬਰ ਫ਼ਰਾਰ ਹੋ ਗਏ। ਕਾਬੂ ਕੀਤੇ ਗਏ ਗਰੋਹ ਦੇ ਮੈਂਬਰਾਂ ਕੋਲੋਂ 15 ਐਲ ਸੀ ਡੀ, 13 ਲੈਪਟਾਪ, 7 ਬੈਂਟਰੀਆਂ, ਰੇਡੀਮੇਡ ਕੱਪੜੇ ਅਤੇ ਸੋਨੇ ਦੇ ਗਹਿਣਿਆਂ ਸਮੇਤ ਕਰੀਬ 25 ਲੱਖ ਰੁਪਏ ਦਾ ਸਮਾਨ ਮਿਲਿਆ। ਪੁਲਿਸ ਮੁਲਜ਼ਮਾਂ ਕੋਲੋਂ ਪੁਛਗਿੱਛ ਕਰ ਕੇ ਹੋਰ ਬਰਾਮਦਗੀ ਕਰਵਾ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਗਰੋਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਲਾਕੇ ਵਿਚ ਸਰਗਰਮ ਸੀ। ਉਨ•ਾ ਕਿਹਾ ਕਿ ਗਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।