• Home
  • ਪੰਜਾਬ ਰਾਜ ਮਹਿਲਾ ਖੇਡਾਂ :–ਜੂਡੋ ਵਿੱਚ ਲੁਧਿਆਣੇ ਦੀ ਪ੍ਰੀਆ ਨੇ ਜਿੱਤਿਆ ਸੋਨ ਤਮਗਾ

ਪੰਜਾਬ ਰਾਜ ਮਹਿਲਾ ਖੇਡਾਂ :–ਜੂਡੋ ਵਿੱਚ ਲੁਧਿਆਣੇ ਦੀ ਪ੍ਰੀਆ ਨੇ ਜਿੱਤਿਆ ਸੋਨ ਤਮਗਾ

ਮਾਨਸਾ : ਪੰਜਾਬ ਰਾਜ ਮਹਿਲਾ ਖੇਡਾਂ-2019 ਔਰਤਾਂ ਅੰਡਰ-25 ਦੇ ਪਹਿਲੇ ਦਿਨ ਮਲਟੀਪਰਪਜ ਸਟੇਡੀਅਮ ਮਾਨਸਾ ਵਿੱਚ ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਆਈਆਂ ਖਿਡਾਰਣਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੂਡੋ ਦੇ 63 ਕਿਲੋ ਭਾਰ ਵਰਗ ਵਿੱਚ ਲੁਧਿਆਣੇ ਦੇ ਪ੍ਰੀਆ ਨੇ ਜਲੰਧਰ ਦੀ ਤੰਨੂ ਨੂੰ ਹਰਾ ਕੇ ਸੋਨੇ ਦਾ ਤਮਗਾ, ਤਰਨਤਾਰਨ ਦੀ ਨਿਰਮਲ ਕੌਰ ਨੇ ਅਤੇ ਫਾਜਿਲਕਾ ਦੀ ਪ੍ਰਿੰਸ ਕੁਮਾਰੀ ਨੇ ਕਾਂਸੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ 70 ਕਿਲੋ ਭਾਰ ਵਰਗ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਪ੍ਰੀਆ ਸਾਹ ਨੇ ਲੁਧਿਆਣਾ ਦੀ ਸਿਮਰਨਜੀਤ ਕੌਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਅੰਮ੍ਰਿਤਸਰ ਦੀ ਸਤਿੰਦਰ ਕੌਰ ਨੇ ਅਤੇ ਤਰਨਤਾਰਨ ਦੀ ਰਵਨੀਤ ਕੌਰ ਨੇ ਕਾਂਸੇ ਦਾ ਤਮਗਾ ਜਿੱਤਿਆ।


    ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਜੂਡੋ ਦੇ ਹੀ ਮੁਕਾਬਲਿਆਂ ਦੇ 78 ਕਿਲੋ ਭਾਰ ਵਰਗ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਮਨਪ੍ਰੀਤ ਕੌਰ ਨੇ ਸੋਨੇ ਦਾ , ਲੁਧਿਆਣੇ ਦੀ ਪਦਮਾ ਨੇ ਚਾਂਦੀ ਦਾ, ਤਰਨਤਾਰਨ ਦੀ ਮਨਪ੍ਰੀਤ ਕੌਰ ਅਤੇ ਅੰਮ੍ਰਿਤਸਰ ਦੀ ਅਨਮੋਲ ਨੇ ਕਾਂਸੇ ਦਾ ਤਮਗਾ ਜਿੱਤਿਆ ਅਤੇ 78 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਸਿਮਰਨਜੀਤ ਨੇ ਲੁਧਿਆਣੇ ਦੀ ਕਿਰਨਦੀਪ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ, ਪਟਿਆਲੇ ਦੀ ਸਿਮਰਨਪ੍ਰੀਤ ਕੌਰ ਅਤੇ ਤਰਨਤਾਰਨ ਦੀ ਗੁਰਪਿੰਦਰ ਕੌਰ ਨੇ ਕਾਂਸੇ ਦਾ ਤਮਗਾ ਜਿੱਤਿਆ।
   ਉਨ੍ਹਾਂ ਦੱਸਿਆ ਕਿ ਵਾਲੀਬਾਲ ਦੇ ਪਹਿਲੇ ਦੌਰ ਦੇ ਮੈਚਾਂ ਵਿੱਚ ਮੇਜਬਾਨ ਮਾਨਸਾ ਦੀ ਟੀਮ ਨੇ ਬਰਨਾਲਾ ਨੂੰ 25-17, 25-11,, ਜਲੰਧਰ ਨੇ ਮੋਗੇ ਨੂੰ 25-12, 25-11,, ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 25-19, 25-18, ਰੂਪਨਗਰ ਨੂੰ ਮੁਕਤਸਰ ਸਾਹਿਬ ਤੋਂ ਵਾਕ-ੳਵਰ ਅਤੇ ਫਰੀਦਕੋਟ ਨੇ ਪਠਾਨਕੋਟ ਨੂੰ 25-14, 25-12 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ ਕੀਤਾ। ਖੋਹ ਖੋਹ ਦੇ ਹੋਏ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਪਠਾਨਕੋਟ ਨੂੰ 10-1,, ਜਲੰਧਰ ਨੇ ਮੇਜਬਾਨ ਮਾਨਸਾ ਦੀ ਟੀਮ ਨੂੰ 13-3 ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 8-5 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ ਕੀਤਾ


    ਬਾਸਕਟਬਾਲ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 29-10 ਨਾਲ, ਅੰਮ੍ਰਿਤਸਰ ਨੇ ਫਰੀਦਕੋਟ ਨੂੰ 34-8 ਨਾਲ, ਜਲੰਧਰ ਨੇ ਰੂਪਨਗਰ ਨੂੰ 29-8 ਅਤੇ ਕਪੂਰਥਲਾ ਨੇ ਪਠਾਨਕੋਟ ਨੂੰ 17-9 ਨਾਲ ਹਰਾ ਕੇ ਅਗਲੇ ਦੌਰ ਵਿੱਚ ਆਪਣਾ ਦਬਦਬਾ ਬਣਾਇਆ। ਇਸ ਤੋਂ ਇਲਾਵਾ ਫੁੱਟਬਾਲ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਰੂਪਨਗਰ ਨੂੰ 3-0, ਅੰਮ੍ਰਿਤਸਰ ਨੇ ਜਲੰਧਰ ਨੂੰ 1-0, ਫਤਿਹਗੜ੍ਹ ਨੇ ਸਹੀਦ ਭਗਤ ਸਿੰਘ ਨਗਰ ਨੂੰ ਕੜੇ ਮੁਕਾਬਲੇ ਵਿੱਚ 3-2 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ ਕੀਤਾ।
    ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਸਹੀਦ ਭਗਤ ਸਿੰਘ ਨਗਰ ਨੂੰ 3-0, ਜਲੰਧਰ ਨੇ ਫਾਜਿਲਕਾ ਨੂੰ 3-0, ਅੰਮ੍ਰਿਤਸਰ ਨੇ ਬਰਨਾਲਾ ਨੂੰ 3-1 ਅਤੇ ਪਟਿਆਲਾ ਨੇ ਲੁਧਿਆਣਾ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਆਪਣਾ ਸਥਾਨ ਬਣਾਇਆ। ਇਸੇ ਤਰ੍ਹਾਂ ਬੈਡਮਿੰਟਨ ਦੇ ਪ੍ਰੀ-ਕਆਟਰ ਫਾਈਨਲ ਦੌਰ ਵਿੱਚ ਗੁਰਦਾਸਪੁਰ ਨੇ ਪਠਾਨਕੋਟ ਨੂੰ 2-0, ਬਠਿੰਡਾ ਨੇ ਪਟਿਆਲਾ ਨੂੰ 2-1, ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 2-0 ਅਤੇ ਮਾਨਸਾ ਨੇ ਬਰਨਾਲਾ ਨੂੰ 2-0 ਨਾਲ ਹਰਾਇਆ। ਕੁਆਟਰ ਫਾਈਨਲ ਮੈਚਾਂ ਵਿੱਚ ਬਠਿੰਡਾ ਨੇ ਗੁਰਦਾਸਪੁਰ ਨੂੰ 2-1 ਨਾਲ, ਫਾਜਿਲਕਾ ਨੇ ਜਲੰਧਰ ਨੂੰ 2-0, ਸੰਗਰੂਰ ਨੇ ਮਾਨਸਾ ਨੂੰ 2-1 ਅਤੇ ਲੁਧਿਆਣਾ ਨੇ ਅੰਮ੍ਰਿਤਸਰ ਨੂੰ 2-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਕੁਸ਼ਤੀ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ 50 ਕਿਲੋ ਭਾਰ ਵਰਗ ਵਿੱਚ ਫਰੀਦਕੋਟ ਦੀ ਮਨਪ੍ਰੀਤ ਕੌਰ ਨੇ ਮੋਗਾ ਦੀ ਰੁਪਿੰਦਰ ਕੌਰ ਨੂੰ ਅਤੇ ਗੁਰਦਾਸਪੁਰ ਦੀ ਰਜਨੀ ਨੇ ਫਤਿਹਗੜ੍ਹ ਸਾਹਿਬ ਦੀ ਮਨੀਸ਼ਾ ਰਾਣੀ ਨੂੰ ਹਰਾਇਆ। 55 ਕਿਲੋ ਭਾਰ ਵਰਗ ਵਿੱਚ ਜਲੰਧਰ ਦੀ ਸਰਨਜੀਤ ਕੌਰ ਨੇ ਤਰਨਤਾਰਨ ਦੀ ਨਵਜੋਤ ਕੌਰ ਨੂੰ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਅਮਨਦੀਪ ਕੌਰ ਨੇ ਪਟਿਆਲਾ ਦੀ ਮਨਪ੍ਰੀਤ ਕੌਰ ਨੂੰ ਹਰਾਇਆ।
    ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੈਂਡਬਾਲ ਦੇ ਕੁਆਟਰ ਫਾਈਨਲ ਮੈਚਾਂ ਵਿੱਖ ਤਰਨਤਾਰਨ ਨੇ ਸੰਗਰੂਰ ਨੂੰ 15-10, ਰੂਪਨਗਰ ਨੇ ਫਤਿਹਗੜ੍ਹ ਸਾਹਿਬ ਨੂੰ 25-10 ਅਤੇ ਫਿਰੋਜਪੁਰ ਨੇ ਜਲੰਧਰ ਨੂੰ 19-16 ਅਤੇ ਪਟਿਆਲਾ ਨੇ ਲੁਧਿਆਣਾ ਨੂੰ 17-10 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ ਕੀਤਾ ਅਤੇ ਕਬੱਡੀ ਦੇ ਮੁਕਾਬਲਿਆਂ ਵਿੱਚ ਸਹੀਦ ਭਗਤ ਸਿੰਘ ਨਗਰ ਨੇ ਮੋਗਾ ਨੂੰ 41-15 ,ਪਠਾਨਕੋਟ ਨੇ ਸ੍ਰੀ ਮੁਕਤਸਰ ਸਾਹਿਬ ਨੂੰ 42-35 ਅਤੇ ਅੰਮ੍ਰਿਤਸਰ ਨੇ ਸੰਗਰੂਰ ਨੂੰ 38-30 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ ਕੀਤਾ।