• Home
  • ਲਉ ਜੀ! ਹੁਣ ਭਜਨ ਗਾਉਣ ਵਾਲਾ ਚਲਿਆ ਬਿਗ ਬੌਸ ਦੇ ਘਰ

ਲਉ ਜੀ! ਹੁਣ ਭਜਨ ਗਾਉਣ ਵਾਲਾ ਚਲਿਆ ਬਿਗ ਬੌਸ ਦੇ ਘਰ

ਮੁੰਬਈ, (ਖ਼ਬਰ ਵਾਲੇ ਬਿਊਰੋ): ਬਿਗ ਬੌਸ ਦਾ 12ਵਾਂ ਸੀਜ਼ਨ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਹੈ ਤੇ ਜਿਸ ਵਿਚ ਜਾਣ ਲਈ ਦਿੱਗਜ਼ਾਂ ਦੀਆਂ ਲਾਈਨਾਂ ਲਗੀਆਂ ਰਹਿੰਦੀਆਂ ਹਨ। ਹੁਣ ਖ਼ਬਰ ਆਈ ਹੈ ਕਿ ਭਜਨ ਸਮਰਾਟ ਦੇ ਨਾਂ ਨਾਲ ਮਸ਼ਹੂਰ ਅਨੂਪ ਜਲੋਟਾ ਬਿਗ ਬੌਸ ਦੇ ਘਰ ਦਾ ਮਹਿਮਾਨ ਬਣਨ ਜਾ ਰਿਹਾ ਹੈ। ਇਸ ਸਬੰਧੀ ਜਲੋਟਾ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਤਾਂ ਇਹ ਕੰਮ ਔਖਾ ਲਗਿਆ ਪਰ ਫਿਰ ਮੈਂ ਤਿਆਰ ਹੋ ਗਿਆ ਕਿਉਂਕਿ ਮੈਨੂੰ ਔਖੇ ਕੰਮ ਕਰ ਕੇ ਮਜ਼ਾ ਆਉਂਦਾ ਹੈ। ਜਲੋਟਾ ਨੇ ਦਸਿਆ ਕਿ ਜਦੋਂ ਉਸ ਨੂੰ ਬਿਗ ਬੌਸ ਦੇ ਘਰੋਂ ਸੱਦਾ ਆਇਆ ਤਾਂ ਪਹਿਲਾਂ ਤਾਂ ਲਗਿਆ ਕਿ ਮੈਂ ਉਥੇ ਕੀ ਕਰਾਂਗਾ ਤੇ ਬਾਅਦ 'ਚ ਸੋਚਿਆ ਕਿ ਉਥੇ ਲੋਕਾਂ ਨਾਲ ਪਿਆਰ ਮੁਹੱਬਤ ਵਧਾਵਾਂਗਾ ਤੇ ਭਜਨ ਗਾ ਕੇ ਲੋਕਾਂ ਨੂੰ ਭਗਤੀ ਰਸ ਵਿਚ ਝੂਮਣ ਲਾ ਦੇਵਾਂਗਾ।