• Home
  • 40 ਹਜ਼ਾਰ ਅਪੰਗ / ਬੌਣੇ ਲੋਕ 30 ਸਤੰਬਰ ਨੂੰ ਜਗਰਾਉਂ ਤੋਂ ਕਰਨਗੇ ਅੰਦੋਲਨ ਸ਼ੁਰੂ

40 ਹਜ਼ਾਰ ਅਪੰਗ / ਬੌਣੇ ਲੋਕ 30 ਸਤੰਬਰ ਨੂੰ ਜਗਰਾਉਂ ਤੋਂ ਕਰਨਗੇ ਅੰਦੋਲਨ ਸ਼ੁਰੂ

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਛੋਟੇ ਕੱਦ ਦੇ (ਬੌਣੇ) ਲੋਕ ਹੁਣ ਪੰਜਾਬ ਸਰਕਾਰ ਨੂੰ ਨਜ਼ਰ ਆਉਣੇ ਬੰਦ ਹੋ ਗਏ ਹੈ।  ਸੂਬੇ ਦੇ ਕਰੀਬ 40 ਹਜ਼ਾਰ ਬੌਣੇ ਲੋਕਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਸਰਕਾਰ ਨੂੰ ਕਰਵਾਉਣ ਲਈ 30 ਸਤੰਬਰ ਤੋਂ , ਜਗਰਾਉਂ ਤੋਂ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।  ਅਪੰਗ -ਸੁਅੰਗ ਲੋਕਮੰਚ ( ਅਸੂਲ ) ਦੇ ਉੱਦਮ ਨਾਲ ਬੌਣੇ , ਮਾਨਸਿਕ ਤੇ ਸਰੀਰਕ ਅਪਾਹਿਜ , ਵਿਧਵਾ , ਗੂੰਗੇ -ਬੋਲੇ ਅਤੇ ਬਜ਼ੁਰਗ ਸਰਕਾਰ ਨੂੰ ਆਪਣੇ ਵਾਇਦੇ ਯਾਦ ਕਰਵਾਉਣ ਲਈ ਇਕ ਮੰਚ ਤੇ ਇਕੱਠੇ ਹੋਣਗੇ। ਸੂਬੇ ਵਿਚ ਉਪਰੋਕਤ ਕੁਦਰਤ ਮਾਰੇ ਪੀੜਤ ਲੋਕਾਂ ਦੀ ਸੰਖਿਆ 35 ਲੱਖ ਦੇ ਕਰੀਬ ਹੈ।  ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇੰਨ੍ਹਾ ਦੁਖੀ ਲੋਕਾਂ ਨੂੰ ਪੈਨਸ਼ਨ 150 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ ਸੀ , ਪਰ ਸਰਕਾਰ ਨੂੰ ਉਨ੍ਹਾਂ ਨੂੰ ਵੱਧ ਪੈਨਸ਼ਨ ਤਾਂ ਕੀ ਦੇਣੀ ਸੀ , ਸਗੋਂ ਉਨ੍ਹਾਂ ਨੂੰ ਦਿੱਤੀ ਜਾਂਦੀ 150 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਵੀ ਪਿਛਲੇ 6 ਮਹੀਨੇ ਤੋਂ ਨਹੀਂ ਦਿੱਤੀ ਗਈ। ਲੋਕਮੰਚ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਰੀਬ ਪੰਜ ਲੱਖ ਮਾਨਸਿਕ ਤੇ ਸਰੀਰਕ ਅਪਾਹਿਜ ਤਾਂ ਆਪਣੇ ਸਰਟੀਫਿਕੇਟ ਬਣਵਾਉਣ ਲਈ ਦਰ-ਦਰ ਭਟਕ ਰਹੇ ਹਨ।