• Home
  • ਚੋਣਾਂ ‘ਚ ਧੂੰਆਂਧਾਰ ਪ੍ਰਚਾਰ ਕਰ ਰਹੇ ਸਿੱਧੂ ਨੂੰ ਡਾਕਟਰਾਂ ਨੇ ਦਿੱਤੀ ਅਰਾਮ ਦੀ ਸਲਾਹ

ਚੋਣਾਂ ‘ਚ ਧੂੰਆਂਧਾਰ ਪ੍ਰਚਾਰ ਕਰ ਰਹੇ ਸਿੱਧੂ ਨੂੰ ਡਾਕਟਰਾਂ ਨੇ ਦਿੱਤੀ ਅਰਾਮ ਦੀ ਸਲਾਹ

ਚੰਡੀਗੜ: ਰਾਜਸਥਾਨ ਚੋਣਾਂ ਲਈ ਕਾਂਗਰਸ ਵਲੋਂ ਸਟਾਰ ਪ੍ਰਚਾਰਕ ਵਜੋਂ ਉਤਰੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5 ਦਿਨਾਂ ਲਈ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਸਿੱਧੂ ਇਸ ਵੇਲੇ ਦਿਨ ਵਿਚਦੀ ਕਰੀਬ 70 ਜਨਤਕ ਮੀਟਿੰਗਾਂ ਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ ਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਕਾਰਨ ਸਿੱਧੂ ਦੀ ਅਵਾਜ਼ ਵੀ ਬੈਠ ਗਈ ਹੈ ਜਿਸ ਕਾਰਨ ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲੇ ਕੁਝ ਦਿਨ ਪੂਰੀ ਤਰਾਂ ਅਰਾਮ ਕਰਨ।