• Home
  • ਵਿਸ਼ੇਸ਼ ਕੇਂਦਰੀ ਔਬਜ਼ਰਵਰ ਰਾਘਵ ਚੰਦਰਾ ਨੇ ਸੂਬੇ ਦੀਆਂ ਚੋਣਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

ਵਿਸ਼ੇਸ਼ ਕੇਂਦਰੀ ਔਬਜ਼ਰਵਰ ਰਾਘਵ ਚੰਦਰਾ ਨੇ ਸੂਬੇ ਦੀਆਂ ਚੋਣਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ, :ਅਗਲੇ ਮਹੀਨੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਅੱਜ ਕੇਂਦਰ ਦੇ ਵਿਸ਼ੇਸ਼ ਔਬਜ਼ਰਵਰ ਸ੍ਰੀ ਰਾਘਵ ਚੰਦਰਾ ਵੱਲੋਂ ਜਾਇਜ਼ਾ ਲਿਆ ਗਿਆ ਤੇ ਪੂਰੀ ਤਸੱਲੀ ਪ੍ਰਗਟਾਂਦਿਆਂ ਉਨਾਂ ਸੂਬੇ ਵਿੱਚ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦਾ ਭਰੋਸਾ ਵੀ ਜਤਾਇਆ ।
ਅੱਜ ਇੱਥੇ ਦਫ਼ਤਰ , ਮੁੱਖ ਚੋਣ ਅਫਸਰ, ਪੰਜਾਬ ਦੇ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ (ਸਮੀਖਿਆ ਮੀਟਿੰਗ) ਦੀ ਅਗਵਾਈ ਕਰਦਿਆਂ ਸ੍ਰੀ ਰਾਘਵ ਨੇ ਚੋਣਾਂ ਸਬੰਧੀ ਤਿਆਰੀਆਂ ਤੇ ਲੋੜੀਂਦੀਆਂ ਈ.ਵੀ.ਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਦੀ ਉਪਲਬਧਤਾ ਦਾ ਜਾਇਜ਼ਾ ਲਿਆ।
ਪੰਜਾਬ ਵਿੱਚ 7 ਗੇੜ ਵਾਲੀ ਚੋਣ ਦੇ ਅਖ਼ੀਰਲੇ ਪੜਾਅ ਵਿੱਚ 19 ਮਈ, 2019 ਹੋਣ ਜਾ ਰਹੀਆਂ ਚੋਣਾਂ ਦੌਰਾਨ ਸੂਬੇ ਦੇ ਸਾਰਿਆਂ ਬੂਥਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਲੋੜ ਨੂੰ ਯਕੀਨੀ  ਬਣਾਉਣ 'ਤੇ ਜ਼ੋਰ ਦਿੰਦਿਆਂ ਸ੍ਰੀ ਰਾਘਵ ਚੰਦਰਾ ਨੇ ਏ.ਡੀ.ਜੀ, ਚੋਣਾਂ, ਨਾਲ ਇਸ ਮੁੱਦੇ 'ਤੇ ਵਿਚਾਰ-ਚਰਚਾ ਵੀ ਕੀਤੀ। ਸ੍ਰੀ ਚੰਦਰਾ ਨੇ ਚੋਣ ਜ਼ਾਬਤੇ ਦੌਰਾਨ ਬਰਾਮਦ ਕੀਤੀ  ਗਈ ਕੁੱਲ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲੀ ਸਿੱਕੇ ਦੀਆਂ ਰਿਪੋਰਟਾਂ ਦਾ  ਜਾਇਜ਼ਾ ਵੀ ਲਿਆ। 
ਇਸ ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਡਾ. ਐਸ. ਕਰੁਨਾ ਰਾਜੂ ਨੇ ਵਿਸ਼ੇਸ਼ ਔਬਜ਼ਰਵਰ ਨੂੰ ਸਾਰੇ ਬੂਥਾਂ ਸਬੰਧੀ ਕੀਤੀਆਂ ਤਿਆਰੀਆਂ, ਚੋਣ ਕਰਮਚਾਰੀਆਂ ਦੀ ਸਿਖਲਾਈ, ਬੂਥਾਂ ਦੀ ਵੈਬਕਾਸਟਿੰਗ, ਸੀ-ਵਿਜਿਲ ਐਪ, ਐਨ.ਜੀ.ਐਸ.ਪੀ. ਅਤੇ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਤੋਂ ਜਾਣੂ ਕਰਵਾਇਆ।
ਉਨਾਂ ਮੀਟਿੰਗ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਕਿ ਹੁਣ ਤੱਕ ਕੁੱਲ 95 ਫੀਸਦ ਲਾਇਸੈਂਸ-ਸ਼ੁਦਾ ਹਥਿਆਰਾਂ ਜਮਾਂ ਕਰਵਾਏ ਚੁੱਕੇ ਹਨ ਅਤੇ ਬਾਕੀ ਬਚਦੇ ਹਥਿਆਰ ਵੀ ਜਲਦ ਹੀ ਜਮਾਂ ਹੋ ਜਾਣਗੇ।
ਇਸ ਮੀਟਿੰਗ ਵਿੱਚ ਸ੍ਰੀ ਆਰ.ਐਨ. ਢੋਕੇ, ਆਈ.ਪੀ.ਐਸ, ਏ.ਡੀ.ਜੀ.ਪੀ -ਕਮ-ਨੋਡਲ ਅਫਸਰ, ਚੋਣਾਂ , ਕਵਿਤਾ ਸਿੰਘ, ਵਧੀਕ ਮੁੱਖ ਚੋਣ ਅਫ਼ਸਰ, ਸਿਬਿਨ ਸੀ, ਵਧੀਕ ਮੁੱਖ ਚੋਣ ਅਫ਼ਸਰ, ਗੁਰਪਾਲ ਸਿੰਘ ਚਾਹਲ, ਵਧੀਕ ਮੁੱਖ ਚੋਣ ਅਫ਼ਸਰ ਅਤੇ ਕਰਨੈਲ ਸਿੰਘ, ਜਾਇੰਟ ਮੁੱਖ ਚੋਣ ਅਫ਼ਸਰ ਮੌਜੂਦ ਸਨ।