• Home
  • ਲੋਕ ਇਨਸਾਫ਼ ਪਾਰਟੀ ਦੀਆਂ ਜੜ੍ਹਾਂ ਹਿੱਲੀਆਂ :-ਪੰਜਾਬ ਦੇ ਯੂਥ ਪ੍ਰਧਾਨ ਸਮੇਤ ਅੱਧੀ ਦਰਜਨ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਅਸਤੀਫ਼ੇ -ਬੈਂਸ ਨੇ ਯੂਥ ਢਾਂਚਾ ਭੰਗ ਕੀਤਾ

ਲੋਕ ਇਨਸਾਫ਼ ਪਾਰਟੀ ਦੀਆਂ ਜੜ੍ਹਾਂ ਹਿੱਲੀਆਂ :-ਪੰਜਾਬ ਦੇ ਯੂਥ ਪ੍ਰਧਾਨ ਸਮੇਤ ਅੱਧੀ ਦਰਜਨ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਅਸਤੀਫ਼ੇ -ਬੈਂਸ ਨੇ ਯੂਥ ਢਾਂਚਾ ਭੰਗ ਕੀਤਾ

ਚੰਡੀਗੜ੍ਹ :- ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬਣਾਈ ਗਈ ਲੋਕ ਇਨਸਾਫ ਪਾਰਟੀ ਦੀਆਂ ਜੜ੍ਹਾਂ ਉਸ ਸਮੇਂ ਹਿੱਲ ਗਈਆਂ ਜਦੋਂ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸਮੇਤ ਅੱਧੀ ਦਰਜਨ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਹੋਰ ਅਹੁਦੇਦਾਰਾਂ ਨੇ ਵੀ ਅਸਤੀਫੇ ਦੇ ਦਿੱਤੇ । ਭਾਵੇਂ ਕਿ ਸਿਮਰਜੀਤ ਬੈਂਸ ਨੇ ਇਸ ਗੱਲ ਦੀ ਭਿਣਕ ਪੈਣ ਤੇ ਇੱਕ ਦਿਨ ਪਹਿਲਾਂ ਹੀ ਯੂਥ ਵਿੰਗ ਦਾ ਢਾਂਚਾ ਭੰਗ ਕਰ ਦਿੱਤਾ । ਪਰ ਪਾਰਟੀ ਦੇ ਯੂਥ ਵਿੰਗ ਵੱਲੋਂ ਬਗਾਵਤ ਕਰਨੀ ਪਾਰਟੀ ਦੇ ਸੰਗਠਿਤ ਢਾਂਚੇ ਦੀਆਂ ਜੜ੍ਹਾਂ ਹਿੱਲ ਜਾਣਾ ਸਮਝਿਆ ਜਾ ਰਿਹਾ ਹੈ । ਅਸਤੀਫਾ ਦੇਣ ਵਾਲਿਆਂ ਵਿੱਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਅੱਧੀ ਦਰਜਨ ਜ਼ਿਲ੍ਹਾ ਪ੍ਰਧਾਨਾਂ ਚ ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਹੋਤਾ ,ਜਲੰਧਰ ਤੋਂ ਇਕਬਾਲ ਸਿੰਘ ,ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ, ਤਰਨ ਤਾਰਨ ਤੋਂ ਅੰਗਰੇਜ ਸਿੰਘ ਲਾਡੀ ,ਫ਼ਤਹਿਗੜ੍ਹ ਸਾਹਿਬ ਤੋਂ ਹਰਜਿੰਦਰ ਸਿੰਘ, ਗੁਰਦਾਸਪੁਰ ਤੋਂ ਦਮਨਜੀਤ ਸਿੰਘ ਆਦਿ ਨਾਂ ਸ਼ਾਮਲ ਹਨ ।