• Home
  • ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ: ਪਹਿਲੇ ਦਿਨ ਭਾਰਤ ਨੇ 4 ਵਿਕਟਾਂ ਗਵਾ ਕੇ ਬਣਾਈਆਂ 364 ਦੌੜਾਂ

ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ: ਪਹਿਲੇ ਦਿਨ ਭਾਰਤ ਨੇ 4 ਵਿਕਟਾਂ ਗਵਾ ਕੇ ਬਣਾਈਆਂ 364 ਦੌੜਾਂ

ਰਾਜਕੋਟ, (ਖ਼ਬਰ ਵਾਲੇ ਬਿਊਰੋ): ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਕ੍ਰਿਕਟ ਟੈਸਟ ਲੜੀ ਸ਼ੁਰੂ ਹੋ ਚੁੱਕੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਤੇ ਲੰਚ ਤਕ ਭਾਰਤ ਨੇ ਇਕ ਵਿਕਟ ਗੁਆ ਕੇ 133 ਦੌੜਾਂ ਬਣਾ ਲਈਆਂ ਹਨ। ਭਾਰਤ ਵਲੋਂ ਲੋਕੇਸ਼ ਰਾਹੁਲ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਉਧਰ ਆਪਣਾ ਡੈਬਿਊ ਕਰ ਰਹੇ ਪ੍ਰਿਥਵੀ ਸ਼ਾਹ ਨੇ ਵਧੀਆ ਖੇਡ ਦਿਖਾਉਂਦਿਆਂ 154 ਗੇਂਦਾਂ 'ਤੇ 134 ਦੌੜਾਂ ਬਣਾਈਆਂ ਤੇ ਉਨਾਂ ਦੇ ਨਾਲ ਖੇਡ ਰਹੇ ਚੇਤੇਸਵਰ ਪੁਜਾਰਾ ਵੀ 86 ਦੌੜਾਂ ਦਾ ਯੋਗਦਾਨ ਪਾਇਆ। ਪ੍ਰਿਥਵੀ ਸ਼ਾਹ ਤੇ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਅਤੇ ਰਿਹਾਣੇ ਦੀ ਜੋੜੀ ਨੇ ਜੰਮ ਕੇ ਬੱਲੇਬਾਜ਼ੀ ਕੀਤੀ ਤੇ ਭਾਰਤ ਨੂੰ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ  ਦੌੜਾਂ ਤਕ ਪਹੁੰਚਾ ਦਿੱਤਾ। ਇਸ ਸਮੇਂ ਵਿਰਾਟ ਕੋਹਲੀ 72 ਦੌੜਾਂ ਅਤੇ ਰਿਸ਼ਭ ਪੰਤ 17 ਦੌੜਾਂ ਬਣਾ ਕੇ ਕਰੀਜ਼ 'ਤੇ ਡਟੇ ਹੋਏ ਹਨ।
ਵੈਸਟ ਇੰਡੀਜ਼ ਵਲੋਂ ਵਿਸ਼ੂ, ਗੇਬਰਲ, ਚੇਸ ਅਤੇ ਲੇਵਿਸ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਵਲੋਂ ਲੁਕੇਸ਼ ਦੀ ਵਿਕਟ ਡਿੱਗਣ ਤੋਂ ਬਾਅਦ ਦੂਜੀ ਵਿਕਟ 209 ਦੌੜਾਂ 'ਤੇ ਡਿੱਗੀ ਤੇ ਤੀਜੀ ਵਿਕਟ 232 ਦੌੜਾਂ 'ਤੇ ਡਿੱਗੀ।