• Home
  • ਸੁਖਬੀਰ ਬਾਦਲ ਨੇ ਐੱਸ ਆਈ ਟੀ ਨੂੰ ਦਿੱਤੀ ਕਲੀਨ ਚਿੱਟ :-ਪੜ੍ਹੋ ਕੀ ਕਿਹਾ ?

ਸੁਖਬੀਰ ਬਾਦਲ ਨੇ ਐੱਸ ਆਈ ਟੀ ਨੂੰ ਦਿੱਤੀ ਕਲੀਨ ਚਿੱਟ :-ਪੜ੍ਹੋ ਕੀ ਕਿਹਾ ?

ਰਾਏਕੋਟ (ਲੁਧਿਆਣਾ)-ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਸਰਕਾਰ ਵੱਲੋਂ ਬਣਾਈ ਗਈ ਐੱਸਆਈਟੀ ਨੂੰ ਅੱਜ ਸੁਖਬੀਰ ਬਾਦਲ ਨੇ ਰਾਏਕੋਟ ਵਿਖੇ ਕਲੀਨ ਚਿੱਟ ਦੇ ਦਿੱਤੀ ਹੈ ।
ਸੁਖਬੀਰ ਸਿੰਘ ਬਾਦਲ ਨੇ ਚੋਣ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਬਣਾਈ ਗਈ ਐੱਸ ਆਈ ਟੀ ਬਿਲਕੁਲ ਠੀਕ ਹੈ ,ਪਰ ਇਸ ਦਾ ਅਧਿਕਾਰੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੈਪਟਨ ਦਾ ਹੱਥ ਠੋਕਾ ਬਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਗ਼ਲਤ ਤਰੀਕੇ ਨਾਲ ਫਸਾ ਰਿਹਾ ਸੀ, ਜਿਸ ਕਾਰਨ ਅਸੀਂ ਉਸ ਦੀ ਸ਼ਿਕਾਇਤ ਕਰਕੇ ਤਬਾਦਲਾ ਕਰਵਾਇਆ ਹੈ ।
ਸ. ਬਾਦਲ ਨੇ ਇਹ ਵੀ ਕਿਹਾ ਕਿ ਅਸੀਂ ਐੱਸਆਈਟੀ ਨੂੰ ਸਹਿਯੋਗ ਦੇ ਰਹੇ ਹਾਂ ,ਜਿਸ ਕਾਰਨ ਅਸੀਂ ਖੁਦ ਐੱਸਆਈਟੀ ਦੇ ਸੱਦੇ ਤੇ ਬਿਆਨ ਦੇਣ ਲਈ ਪੁੱਜੇ ਸੀ ।