• Home
  • ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਕਿਸਾਨਾਂ ਦਾ ਹੱਲਾ

ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਕਿਸਾਨਾਂ ਦਾ ਹੱਲਾ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਕਿਸਾਨਾਂ-ਮਜ਼ਦੂਰਾਂ ਨੂੰ ਲਾਰੇ ਲਾਉਂਦੀਆਂ ਆ ਰਹੀਆਂ ਹਨ ਜਿਸ ਤੋਂ ਅੱਕੇ ਹੋਏ ਕਿਸਾਨਾਂ ਮਜ਼ਦੂਰਾਂ ਨੇ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ। ਦਿੱਲੀ 'ਚ ਅੱਜ ਦੇਸ਼ ਭਰ ਦੇ ਕਰੀਬ ਦਸ ਹਜ਼ਾਰ ਕਿਸਾਨ, ਮਜ਼ਦੂਰ, ਸਰਵਿਸ ਸੈਕਟਰ ਦੇ ਵਰਕਰ ਅਤੇ ਭੂਮੀ-ਰਹਿਤ ਖੇਤੀਬਾੜੀ ਮਜ਼ਦੂਰ ਅੱਜ ਸੜਕਾਂ 'ਤੇ ਮੋਦੀ ਸਰਕਾਰ ਵਿਰੁਧ ਹੱਲਾ ਬੋਲ ਰਹੇ ਹਨ।। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸਾਨ ਅਤੇ ਮਜ਼ਦੂਰ ਕਿਸੇ ਇਕ ਰੈਲੀ 'ਚ ਇਕੱਠੇ ਹੋ ਕੇ ਹਿੱਸਾ ਲੈ ਰਹੇ ਹਨ।
ਰੈਲੀ 'ਚ ਕੁਝ ਲੋਕ ਭੈਰੋ ਮੰਦਰ, ਪੁਰਾਣਾ ਕਿਲ•ਾ, ਤਿਲਕ ਬਰਿੱਜ ਅਤੇ ਸਫਦਰਜੰਗ ਰੇਲਲੇ ਸਟੇਸ਼ਨ ਤੋਂ ਸ਼ਾਮਲ ਹੋਏ।। ਟ੍ਰੈਫਿਕ ਪੁਲਿਸ ਅਨੁਸਾਰ ਰੈਲੀ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਗੇਟ, ਪਹਾੜਗੰਜ ਚੌਕ, ਮਿੰਟੋ ਰੋੜ, ਕੇਜੀ ਮਾਰਗ ਅਤੇ ਜਨਪਥ ਮਾਰਗ ਤੋਂ ਟ੍ਰੈਫ਼ਿਕ ਪਰਿਵਰਤਿਤ ਕੀਤਾ ਗਿਆ। ਇਸ ਸਮੇਂ ਜਿਵੇਂ ਹੀ ਕਿਸਾਨਾਂ ਨੇ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਗ ਵਲ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕਰ ਦਿਤਾ ਜਿਸ ਤੋਂ ਖ਼ਫ਼ਾ ਕਿਸਾਨਾਂ ਨੇ ਪੁਲਿਸ ਵਿਰੁਧ ਨਾਹਰੇਬਾਜ਼ੀ ਕੀਤੀ। ਖ਼ਬਰ ਲਿਖੇ ਜਾਣ ਤਕ ਕਿਸਾਨ ਤੇ ਪੁਲਿਸ ਆਹਮੋਂ ਸਾਹਮਣੇ ਸਨ।।