• Home
  • ਸੰਵਿਧਾਨਿਕ ਅਹੁਦਿਆਂ ਲਈ ਨਵੇਂ ਸ਼ਬਦ ਵਰਤਣ ਦੀ ਹਦਾਇਤ

ਸੰਵਿਧਾਨਿਕ ਅਹੁਦਿਆਂ ਲਈ ਨਵੇਂ ਸ਼ਬਦ ਵਰਤਣ ਦੀ ਹਦਾਇਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਪੰਜਾਬ ਸਰਕਾਰ ਨੇ ਸੂਬੇ ਦੇ ਡਵੀਜ਼ਨ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾਂ, ਕਾਰਪੋਰੇਸ਼ਨਾਂ, ਕਮਿਸ਼ਨ, ਰਜਿਸਟਰਾਰ ਪੰਜਾਬ ਹਰਿਆਣਾ ਹਾਈਕੋਰਟ, ਸਮੂਹ ਜ਼ਿਲਾ ਰਜਿਸਟਰਾਰ, ਸੈਸ਼ਨ ਕੋਰਟਜ਼ ਤੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ 31-01-2013 ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਲਈ ਮਹਾਮਹਿਮ ਦੀ ਵਰਤੋਂ ਨਾ ਕੀਤੀ ਜਾਵੇ ਦਫ਼ਤਰੀ ਭਾਸ਼ਾ ਲਈ 'ਰਾਸ਼ਟਰਪਤੀ ਜੀ' ਅਤੇ ਕਿਸੇ ਵੀ ਸਮਾਗਮ ਉਨਾਂ ਲਈ 'ਰਾਸ਼ਟਰਪਤੀ ਮਹੋਦਯ' ਸ਼ਬਦ ਦੀ ਵਰਤੋਂ ਕੀਤੀ ਜਾਵੇ।
ਇਸੇ ਤਰਾਂ ਪੰਜਾਬ ਦੇ ਰਾਜਪਾਲ ਲਈ ਵੀ ਮਹਾਮਹਿਮ ਦੀ ਵਰਤੋਂ ਨਾ ਕੀਤੀ ਜਾਵੇ, ਦਫ਼ਤਰੀ ਭਾਸ਼ਾ ਲਈ 'ਰਾਜਪਾਲ ਜੀ' ਅਤੇ ਕਿਸੇ ਵੀ ਸਮਾਗਮ ਉਨਾਂ ਲਈ 'ਰਾਜਪਾਲ ਮਹੋਦਯ' ਸ਼ਬਦ ਦੀ ਵਰਤੋਂ ਕੀਤੀ ਜਾਵੇ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਸੰਬੋਧਨ ਕਰਨ ਵੇਲੇ 'ਮਾਨਯੋਗ' ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਦਫ਼ਤਰੀ ਭਾਸ਼ਾ ਲਈ 'ਮੁੱਖ ਮੰਤਰੀ ਜੀ' ਅਤੇ ਸਮਾਗਮ ਦੌਰਾਨ 'ਮੁੱਖ ਮੰਤਰੀ ਪੰਜਾਬ' ਦੀ ਵਰਤੋਂ ਕੀਤੀ ਜਾਵੇ।
ਇਸ ਤੋਂ ਇਲਾਵਾ ਮੰਤਰੀਆਂ ਨੂੰ ਵੀ ਵਿਭਾਗ ਦੇ ਨਾਂ ਨਾਲ ਹੀ ਸੰਬੋਧਨ ਕਰਨਾ ਹੈ।