• Home
  • ਹੁਣ ਮੰਤਰੀ ਮੰਨਦੇ ਹਨ ਕਿ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ – ਗੁਰਦੀਪ ਗੋਸ਼ਾ

ਹੁਣ ਮੰਤਰੀ ਮੰਨਦੇ ਹਨ ਕਿ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ – ਗੁਰਦੀਪ ਗੋਸ਼ਾ

ਲੁਧਿਆਣਾ: ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਅਹਿਮ ਮੁੱਦੇ ਨਜ਼ਰਅੰਦਾਜ਼ ਕਰਕੇ  ਸੂਬੇ ਤੋਂ ਬਾਹਰ ਛੁੱਟੀਆਂ ਮਨਾਉਣਲਈ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ ।

ਇਥੇ ਜਾਰੀ ਇਕ ਬਿਆਨ ਵਿਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੀਤੇ ਚਾਰ ਦਿਨਾਂ ਤੋਂ ਦੋ ਸਾਲ ਦਾ ਬੱਚਾ ਫਤਹਿਵੀਰ ਸਿੰਘ  ਬੋਰਵੈਲ ਵਿਚ ਫਸਿਆ ਹੋਇਆ ਹੈਪਰ ਰਾਜ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚਿੰਤਾ ਨਹੀਂ ਹੈ ।

ਗੁਰਦੀਪ ਗੋਸ਼ਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ, ਸਰਕਾਰ ਵਲੋਂ 2017 ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਇਕ ਵੀ ਵਾਅਦੇ  ਪੂਰਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਹੁਣ ਲੋਕਾਂ ਨੂੰ ਬੁਨਿਆਦੀਸਹੂਲਤਾਂ ਨੂੰ ਵੀ ਤਰਸਣਾ ਪੈ ਰਿਹਾ ਹੈ ।

ਯੂਥ ਅਕਾਲੀ ਦਲ ਦੇ ਮੁਖੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਖੁੱਲ੍ਹੇਆਮ ਸਵੀਕਾਰ ਕੀਤਾ ਹੈ ਕਿ ਓਹਨਾ ਦੀ ਸਰਕਾਰ ਵਲੋਂ ਲੋਕਲ ਬਾਡੀ ਵਿਭਾਗ ਕੰਮ ਕਰਨ ਵਿਚ ਅਸਫਲ ਰਿਹਾ ਹੈ ਅਤੇ ਹੁਣ ਇਕ ਹੋਰਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਖੁਲਾਸਾ ਕੀਤਾ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ ਕੋਈ ਗੱਲ ਸੁਣਦਾ  ਅਤੇ ਸਿਰਫ ਨੌਕਰਸ਼ਾਹ ਸਰਕਾਰ ਚਲਾ ਰਹੇ ਹਨ ।

ਗੁਰਦੀਪ ਗੋਸ਼ਾ ਨੇ ਕਿਹਾ ਕਿ ਜੇ ਸਰਕਾਰ ਜਨਤਕ ਅਤੇ ਮਹੱਤਵਪੂਰਨ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਏਗੀ ਤਾਂ ਉਹ ਲੋਕਾਂ ਦੇ ਮੁੱਦਿਆਂ ਦੇ ਸਮਰਥਨ ਵਿਚ ਸਰਕਾਰ ਦੇ ਵਿਰੁੱਧ ਅੰਦੋਲਨਚਲਾਉਣਗੇ ।