• Home
  • ਪੁਲਿਸ ਵਲੋਂ ਔਰਤ ਨਾਲ ਬਦਸਲੂਕੀ ਦਾ ਮਾਮਲਾ : ਹਾਈਕੋਰਟ ਵਲੋਂ ਪੰਜਾਬ ਸਰਕਾਰ, ਡੀਜੀਪੀ ਤੇ ਐਸਐਸਪੀ ਅੰਮ੍ਰਿਤਸਰ ਨੂੰ ਨੋਟਿਸ

ਪੁਲਿਸ ਵਲੋਂ ਔਰਤ ਨਾਲ ਬਦਸਲੂਕੀ ਦਾ ਮਾਮਲਾ : ਹਾਈਕੋਰਟ ਵਲੋਂ ਪੰਜਾਬ ਸਰਕਾਰ, ਡੀਜੀਪੀ ਤੇ ਐਸਐਸਪੀ ਅੰਮ੍ਰਿਤਸਰ ਨੂੰ ਨੋਟਿਸ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ): ਅੰਮ੍ਰਿਤਸਰ ਪੁਲਿਸ ਵਲੋਂ ਮਜੀਠਾ ਦੇ ਇਕ ਪਿੰਡ 'ਚ ਔਰਤ ਨਾਲ ਬਦਸਲੂਕੀ ਦੇ ਮਾਮਲੇ ਦਾ ਹਾਈਕੋਰਟ ਨੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ, ਡੀਜੀਪੀ ਤੇ ਐਸਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਦਸ ਦਈਏ ਕਿ ਪੁਲਿਸ ਇਕ ਮੁਲਜ਼ਮ ਨੂੰ ਫੜਨ ਲਈ ਪਿੰਡ ਸਹਿਜ਼ਾਦ ਗਈ ਸੀ ਜਿਥੇ ਮੁਲਜ਼ਮ ਦੇ ਨਾ ਮਿਲਣ 'ਤੇ ਪੁਲਿਸ ਨੇ ਘਰ ਦੀ ਔਰਤ ਨੂੰ ਫੜ ਕੇ ਜੀਪ ਦੀ ਛੱਤ 'ਤੇ ਬਿਠਾ ਲਿਆ ਸੀ ਤੇ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ।
ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੁਟੀਸ਼ਨ ਦਾਖਲ ਕੀਤੀ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ,ਡੀ.ਜੀ.ਪੀ. ਅਤੇ ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਨੂੰ ਨੋਟਿਸ ਜਾਰੀ ਕੀਤਾ ਹੈ। ਪੀੜਤ ਪਰਿਵਾਰ ਨੇ ਇਸ ਮਾਮਲੇ ਦੀ ਜਾਂਚ ਐੱਸ.ਆਈ.ਟੀ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ।
ਦੱਸ ਦੇਈਏ ਕਿ ਇਸ ਮਾਮਲੇ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਬੰਧਿਤ ਅਫ਼ਸਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਤੇ।ਉਨਾਂ ਨੂੰ 4 ਅਕਤੂਬਰ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਦੂਜੇ ਪਾਸੇ ਇਸ ਮਾਮਲੇ 'ਚ ਥਾਣਾ ਕੱਥੂਨੰਗਲ ਵਿਖੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਵੀ ਦਰਜ ਹੋ ਚੁੱਕਾ ਹੈ।