• Home
  • ਪੈਰਿਸ ਮਾਸਟਰਜ਼ ਟੂਰਨਾਮੈਂਟ : ਫੈਡਰਰ ਤੇ ਜੋਕੋਵਿਚ ਹੋਣਗੇ ਆਹਮੋਂ ਸਾਹਮਣੇ

ਪੈਰਿਸ ਮਾਸਟਰਜ਼ ਟੂਰਨਾਮੈਂਟ : ਫੈਡਰਰ ਤੇ ਜੋਕੋਵਿਚ ਹੋਣਗੇ ਆਹਮੋਂ ਸਾਹਮਣੇ

ਪੈਰਿਸ : ਪੈਰਿਸ ਮਾਸਟਰਜ਼ ਟੂਰਨਾਮੈਂਟ 'ਚ ਰਵਾਇਤੀ ਵਿਰੋਧੀ ਰੋਜਰ ਫੈਡਰਰ ਤੇ ਜੋਕੋਵਿਚ ਆਪਣੇ ਸੈਮੀ ਫਾਈਨਲ ਮੈਚ 'ਚ ਇੱਕ ਦੂਜੇ ਦੇ ਸਾਹਮਣੇ ਹੋਣਗੇ।
ਰੋਜਰ ਫੈਡਰਰ ਨੇ ਇੱਕ ਸਖਤ ਮੁਕਾਬਲੇ 'ਚ ਜਪਾਨ ਦੇ ਨਿਸ਼ੀਕੋਰੀ ਨੂੰ 6-4 ਤੇ 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਤੇ ਦੂਜੇ ਪਾਸੇ ਜੋਕੋਵਿਚ ਦਾ ਕਰੋਸੀਆ ਦੇ ਮਾਰਿਨ ਸਲਿਚ ਨਾਲ 2ਘੰਟੇ 12 ਮਿੰਟ ਮੁਕਾਬਲਾ ਚਲਿਆ ਤੇ ਸੰਘਰਸ਼ਪੂਰਨ ਮੁਕਾਬਲੇ 'ਚ ਉਸ ਨੇ ਮਾਰਿਨ ਨੂੰ 4-6, 6-2 ਤੇ 6-3 ਨਾਲ ਹਰਾਇਆ। ਜੋਕੋਵਿਚ ਦੀ ਮਾਰਿਨ ਵਿਰੁਧ ਇਹ 21ਵੀ ਜਿੱਤ ਸੀ ਤੇ ਉਹ ਇਸੇ ਲੈਅ ਨੂੰ ਬਰਕਰਾਰ ਰਖਦਿਆਂ ਫੈਡਰਰ ਨੂੰ ਹਰਾਉਣਾ ਚਾਹੇਗਾ।
ਉਧਰ ਦੂਜੇ ਪਾਸੇ ਹੁਣ ਤਕ ਜਿੰਦਗੀ ਦੇ 99ਵੇਂ ਖਿਤਾਬ ਜਿੱਤ ਚੁੱਕੇ ਫੈਡਰਰ ਦੀ ਨਜ਼ਰ ਪੈਰਿਸ ਮਾਸਟਰ ਬਣਨ 'ਤੇ ਟਿਕੀ ਹੋਈ ਹੈ।