• Home
  • ਭਾਜਪਾ ਤੇ ਅਕਾਲੀਆਂ ਦੀ ਕੁੜੱਤਣ :- ਅਕਾਲੀਆਂ ਨੇ ਹਰਿਆਣਾ ਤੋਂ ਭਾਜਪਾ ਦੇ ਬਾਗ਼ੀ ਸਾਂਸਦ ਨਾਲ ਮੀਟਿੰਗ ਕਰਕੇ ਦਿਖਾਏ ਤਿੱਖੇ ਤੇਵਰ

ਭਾਜਪਾ ਤੇ ਅਕਾਲੀਆਂ ਦੀ ਕੁੜੱਤਣ :- ਅਕਾਲੀਆਂ ਨੇ ਹਰਿਆਣਾ ਤੋਂ ਭਾਜਪਾ ਦੇ ਬਾਗ਼ੀ ਸਾਂਸਦ ਨਾਲ ਮੀਟਿੰਗ ਕਰਕੇ ਦਿਖਾਏ ਤਿੱਖੇ ਤੇਵਰ

 ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਵੱਲੋਂ  ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਹੇਠਲੇ ਪੱਧਰ ਤੇ ਪੰਥਕ ਹਲਕਿਆਂ ਚ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਜਿੱਥੇ ਅੰਦਰੂਨੀ ਪੱਧਰ ਤੇ ਦੂਰੀਆਂ ਬਣਾਈਆਂ ਹੋਈਆਂ ਹਨ ,ਉੱਥੇ ਦੋਵਾਂ ਪਾਰਟੀਆਂ ਚ ਕੁੜੱਤਣ ਸਾਫ ਨਜ਼ਰ ਆ ਰਹੀ ਹੈ । ਬਾਦਲਾਂ ਨੂੰ ਭਰੋਸੇ ਚ ਲੈਣ ਤੋਂ ਬਿਨਾਂ ਅਕਾਲੀ ਦਲ ਦੇ ਵੱਡੇ ਅਹੁਦੇ ਰੋਸ ਵਜੋਂ ਤਿਆਗਣ ਵਾਲੇ ਸੁਖਦੇਵ ਸਿੰਘ ਢੀਂਡਸਾ ਤੇ ਐਡਵੋਕੇਟ ਐੱਚ ਐੱਸ ਫੂਲਕਾ  ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਦਮ ਭੂਸ਼ਨ ਅਵਾਰਡ ਦੇਣ ਤੋਂ ਔਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਨੂੰ ਚਲਾਉਣ ਲਈ ਦਿੱਲੀ ਤੋਂ ਲਿਆ ਕੇ ਲਗਾਏ ਗਏ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਭਾਜਪਾ ਤੇ ਹਮਲੇ ਕੀਤੇ ਜਾ ਰਹੇ ਹਨ ।

ਭਾਵੇਂ ਕਿ ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀਆਂ ਦੋਵੇਂ ਕੋਆਰਡੀਨੇਸ਼ਨ ਕਮੇਟੀਆਂ ਨੇ ਪੰਜਾਬ ਦੀਆਂ 13 ਸੀਟਾਂ ਤੇ   ਆਪਸੀ ਸਮਝੌਤਾ ਕਰਕੇ ਕਿਸੇ ਵੀ ਕਿਸਮ ਦੀ ਕੁੜੱਤਣ ਨੂੰ ਨਕਾਰ ਦਿੱਤਾ ਸੀ । ਪਰ ਅੱਜ  ਫਿਰ ਹਰਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਤੋਂ ਬਾਗੀ ਹੋ ਕੇ ਆਪਣੀ ਪਾਰਟੀ ਬਣਾਉਣ ਵਾਲੇ  ਮੈਂਬਰ ਪਾਰਲੀਮੈਂਟ ਆਰ ਕੇ ਸੈਣੀ ਨਾਲ ਮੀਟਿੰਗ ਕਰ ਦਿੱਤੀ । ਹਰਿਆਣਾ ਮਾਮਲਿਆਂ ਲਈ ਸੁਖਬੀਰ ਬਾਦਲ ਵੱਲੋਂ ਮਨਜਿੰਦਰ ਸਿੰਘ ਸਿਰਸਾ ਐਨ ਕੇ ਸ਼ਰਮਾ ਦੇ ਬਲਵਿੰਦਰ ਸਿੰਘ ਭੂੰਦੜ ਦੀ ਕਮੇਟੀ ਬਣਾਈ ਹੋਈ ਹੈ । ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀਆਂ ਦਾ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀ ਰੰਗ ਲਿਆਉਂਦਾ ਹੈ ।