• Home
  • ਦੇਸ਼ ਭਰ ਚੋਂ ਮੋਹਰੀ ਪੰਜਾਬ ਦੀਆਂ 2 ਲੜਕੀਆਂ -ਏਮਜ਼ ਚੋਂ ਐਲੀਜ਼ਾ ਨੇ ਪਹਿਲਾ ਰਮਣੀਕ ਨੇ ਦੂਜਾ ਸਥਾਨ ਹਾਸਲ ਕੀਤਾ

ਦੇਸ਼ ਭਰ ਚੋਂ ਮੋਹਰੀ ਪੰਜਾਬ ਦੀਆਂ 2 ਲੜਕੀਆਂ -ਏਮਜ਼ ਚੋਂ ਐਲੀਜ਼ਾ ਨੇ ਪਹਿਲਾ ਰਮਣੀਕ ਨੇ ਦੂਜਾ ਸਥਾਨ ਹਾਸਲ ਕੀਤਾ

ਸੰਗਰੂਰ/ਬਠਿੰਡਾ-(ਖ਼ਬਰ ਵਾਲੇ ਬਿਊਰੋ)-ਡਾਕਟਰੀ ਸਿੱਖਿਆ ਲਈ ਦੇਸ਼ ਭਰ ਦੀ ਹੋਈ ਪ੍ਰੀਖਿਆ ਚੋਂ ਪੰਜਾਬ ਦੀਆਂ ਦੋ ਲੜਕੀਆਂ ਜਿਨ੍ਹਾਂ ਚੋਂ ਐਲਿਜਾ ਨੇ ਪਹਿਲਾ ਅਤੇ ਰਮਣੀਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ,ਜਦਕਿ ਚੰਡੀਗੜ੍ਹ ਦੀ ਲੜਕੀ ਮਹਿਕ ਅਰੋੜਾ ਨੇ ਇਸ ਪ੍ਰੀਖਿਆ ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ।
ਪੰਜਾਬ ਚੋਂ ਕਿਸੇ ਸਮੇਂ ਪਛੜੇ ਜ਼ਿਲ੍ਹੇ ਸਮਝੇ ਜਾਂਦੇ ਸੰਗਰੂਰ ਅਤੇ ਅਤੇ ਬਠਿੰਡਾ ਦੇ ਵਿਦਿਆਰਥੀ ਲਗਾਤਾਰ ਆਪਣੇ ਜ਼ਿਲ੍ਹਿਆਂ ਦਾ ਨਾਮ ਉੱਚਾ ਚੱਕਣ ਲਈ ਵੱਖ ਵੱਖ ਖੇਤਰਾਂ ਚ ਸਿਰ ਤੋੜ ਯਤਨ ਕਰ ਰਹੇ ਹਨ ।ਪਰ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦੀ ਅਲੀਜ਼ਾ ਬਾਂਸਲ ਅਤੇ ਬਠਿੰਡਾ ਦੀ ਰਮਣੀਕ ਨੇ ਤਾਂ ਦੇਸ਼ ਭਰ ਵਿੱਚ ਪੰਜਾਬ ਨੂੰ ਮੋਹਰਲੀ ਕਤਾਰ ਵਿੱਚ ਖੜ੍ਹਾ ਕਰਕੇ ਇੱਕ ਸੁਨਹਿਰੀ ਇਤਿਹਾਸ ਸਿਰਜ ਦਿੱਤਾ ਹੈ ।
ਐਲਿਜਾ ਬਾਂਸਲ ਜਿਸ ਨੇ ਇਸ ਪ੍ਰੀਖਿਆ ਚੋਂ ਸੌ ਫੀਸਦੀ ਨੰਬਰ ਲਏ ਹਨ,ਉਸ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਡਾ ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਖਾਈ ਲਹਿਰਾਗਾਗਾ ਤੋਂ ਕੀਤੀ
,ਉਸ ਦੇ ਪਿਤਾ ਵਿਜੇ ਕੁਮਾਰ ਜੋ ਕਿ ਅਰਥ ਸ਼ਾਸਤਰ ਦੇ ਅਧਿਆਪਕ ਹਨ ਅਤੇ ਮਾਤਾ ਰੇਨੂੰ ਬਾਲਾ ਇੱਕ ਪ੍ਰਾਈਵੇਟ ਕਾਲਜ ਵਿੱਚ ਲਾਇਬ੍ਰੇਰੀਅਨ ਹਨ ।
ਦੇਸ਼ ਭਰ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਰਮਨੀਕ ਕੌਰ ਦਾ ਸਬੰਧ ਡਾਕਟਰੀ ਪੇਸ਼ੇ ਵਾਲੇ ਪਰਿਵਾਰ ਨਾਲ ਹੈ ਉਸ ਦੇ ਦਾਦਾ ਦਾਦੀ ਵੀ ਡਾਕਟਰ ਸਨ ਅਤੇ ਉਸ ਦਾ ਪਿਤਾ ਡਾਕਟਰ ਅਮਨਦੀਪ ਸਿੰਘ ਮਾਹਿਲ ਜੋ ਕਿ ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰ ਹੈ ਅਤੇ ਮਾਤਾ ਡਾ ਬਰਿੰਦਰ ਕੌਰ ਮਹਿਲ ਵੀ ਡਾਕਟਰ ਹੈ ,ਅਤੇ ਰਮਨੀਕ ਦੀ ਦਾਦੀ ਡਾ ਹਰਜਿੰਦਰ ਕੌਰ ਮਹਿਲ ਜੋ ਕਿ ਬਠਿੰਡਾ ਚ ਔਰਤਾਂ ਦੀ ਪਹਿਲੀ ਡਾਕਟਰ ਸੀ ।