• Home
  • ਲੋਕ ਸਭਾ ਚੋਣਾਂ ਵਿੱਚ ਬੂਥ ਉੱਥੇ ਹੀ ਬਣਨਗੇ ਜਿੱਥੇ ਇੰਟਰਨੈਟ ਹੋਵੇਗਾ, ਵੋਟਾਂ ਪੈਣ ਦੀ ਲਾਈਵ ਰਿਕਾਰਡਿੰਗ ਹੋਵੇਗੀ

ਲੋਕ ਸਭਾ ਚੋਣਾਂ ਵਿੱਚ ਬੂਥ ਉੱਥੇ ਹੀ ਬਣਨਗੇ ਜਿੱਥੇ ਇੰਟਰਨੈਟ ਹੋਵੇਗਾ, ਵੋਟਾਂ ਪੈਣ ਦੀ ਲਾਈਵ ਰਿਕਾਰਡਿੰਗ ਹੋਵੇਗੀ

ਪਟਿਆਲਾ, 8 ਫਰਵਰੀ:ਅਗਾਮੀ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਅਤੇ ਪੂਰੀ ਚੋਣ ਪ੍ਰਕ੍ਰਿਆ ਨੂੰ ਪਾਰਦਰਸ਼ੀ ਅਤੇ ਬਿਹਤਰ ਢੰਗ ਨਾਲ ਸਿਰੇ ਚਾੜਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਾਸਟਰ ਟਰੇਨਰਾਂ ਨੂੰ ਅੱਜ ਆਖਰੀ ਦਿਨ ਚੋਣ ਅਮਲੇ ਦੀ ਤਾਇਨਾਤੀ ਅਤੇ ਵੋਟਾਂ ਵਾਲੇ ਦਿਨ ਵੱਖਰੇ ਪ੍ਰਕਾਰ ਦੇ ਪ੍ਰਬੰਧਾਂ ਦੀ ਟ੍ਰੇਨਿੰਗ ਦਿੱਤੀ ਗਈ।ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਅੱਜ ਪੀ.ਸੀ.ਐਸ. ਅਧਿਕਾਰੀ ਸ਼੍ਰੀ ਅਵਿਕੇਸ਼ ਗੁਪਤਾ ਨੇ ਪਟਿਆਲਾ ਲੋਕ ਸਭਾ ਖੇਤਰ ਅਧੀਨ ਆਉਂਦੇ ਹਰ ਵਿਧਾਨ ਸਭਾ ਖੇਤਰ ਤੋਂ ਆਏ ਪੰਜ ਮਾਸਟਰ ਟਰੇਨਰਾਂ ਨੂੰ ਦੱਸਿਆ ਕਿ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਅਤੇ ਵੋਟਾਂ ਵਾਲੇ ਦਿਨ ਕਿਸ ਪ੍ਰਕਾਰ ਦੀ ਤਕਨੀਕੀ ਪ੍ਰਬੰਧਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹਨਾਂ ਤੋਂ ਬਚਣ ਦੇ ਉਪਰਾਲੇ ਅਤੇ ਪ੍ਰੇਸ਼ਾਨੀ ਖੜੀ ਹੋਣ ਦੇ ਬਾਅਦ ਖਤਮ ਕਰਨ ਦੇ ਤਰੀਕੇ ਵੀ ਦੱਸੇ ਗਏ।ਸ਼੍ਰੀ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਵਿੱਚ ਵੀਡਿਓ ਰਿਕਾਰਡਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਵਾਰ ਵੋਟਿੰਗ ਨੂੰ ਜਿਆਦਾ ਪਾਰਦਰਸ਼ੀ ਬਣਾਉਣ ਲਈ ਲਾਈਵ ਰਿਕਾਰਡਿੰਗ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਵੋਟਿੰਗ ਕੇਂਦਰ ਦੀ ਸਥਾਪਨਾ ਦੇ ਦੌਰਾਨ ਹੀ ਜਾਂਚ ਲਿਆ ਜਾਵੇ ਕਿ ਇਸ ਸਥਾਨ 'ਤੇ ਇੰਟਰਨੈਟ ਦੇ ਸਿੰਗਨਲ ਆ ਰਹੇ ਹਨ ਜਾਂ ਨਹੀਂ । ਇਸ ਤਰ੍ਹਾਂ ਵੱਧ ਤੋਂ ਵੱਧ ਮਾਇਕਰੋ ਆਬਜਰਵਰ ਦੀ ਨਿਯੁਕਤੀ ਕਰਵਾਈ ਜਾਵੇ। ਜੋ ਕਿ ਕੇਂਦਰ ਸਰਕਾਰ ਦੇ ਕਰਮਚਾਰੀ ਹੁੰਦੇ ਹਨ ਅਤੇ ਇਹਨਾਂ ਵਿਚੋਂ ਜਿਆਦਾਤਰ ਬੈਂਕ ਮੈਨੇਜਰ ਇਹਨਾਂ ਦੀ ਨਿਗਰਾਨੀ ਹੇਠ ੇ ਚੋਣਾਂ ਦੀ ਭਰੋਸੇਯੋਗਤਾ ਵਧੇਗੀ।ਉਹਨਾਂ ਦੱਸਿਆ ਕਿ ਈ.ਵੀ.ਐਮ. ਸਿਰਫ ਸਰਕਾਰੀ ਸੁਰੱਖਿਆ ਵਿੱਚ ਸਰਕਾਰੀ ਵਾਹਨਾਂ ਵਿੱਚ ਲਿਆਉਣ ਅਤੇ ਲੈ ਜਾਣਾ ਨਿਸਚਿਤ ਕੀਤਾ ਜਾਵੇ। ਸ਼੍ਰੀ ਅਵਿਕੇਸ਼ ਗੁਪਤਾ ਨੇ ਕਿਹਾ ਕਿ ਸਿਰਫ ਇੱਕ ਘਟਨਾ ਪੂਰੀ ਚੋਣਾਂ ਨੂੰ ਬਦਨਾਮ ਕਰ ਸਕਦੀ ਹੈ, ਇਸ ਲਈ ਪੂਰੀ ਸਾਵਧਾਨੀ ਵਰਤੀ ਜਾਵੇ। ਤਿੰਨ ਦਿਨਾਂ ਤੱਕ ਚੱਲੀ ਇਸ ਟ੍ਰੇਨਿੰਗ ਦੌਰਾਨ ਹੋਈ ਗੱਲਬਾਤ ਵਿੱਚ ਮਾਸਟਰ ਟਰੇਨਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਵੋਟਾਂ ਦੇ ਬਾਰੇ ਸਮੇਂ ਨਿਵਰਤ ਕੀਤੇ। ਇਹ ਮਾਸਟਰ ਟਰੇਨਰ ਆਪਣੇ ਸਬੰਧਤ ਖੇਤਰਾਂ ਵਿੱਚ ਜਾ ਕੇ ਅੱਗੇ ਚੋਣ ਕਮਿਸ਼ਨ ਦੀ ਵੀਡਿਓ ਸੀ.ਡੀ. ਰਾਹੀਂ ਚੋਣ ਪ੍ਰਕ੍ਰਿਆ ਵਿੱਚ ਭਾਗ ਲੈਣ ਵਾਲੇ ਕਰਮੀਆਂ ਨੂੰ ਦੱਸਣਗੇ।ਇਸ ਮੌਕੇੇ ਸਹਾਇਕ ਚੋਣ ਅਧਿਕਾਰੀ (ਸਿਖਲਾਈ), ਮਿਸ ਹਰਕੀਰਤ ਕੌਰ, ਚੋਣ ਤਹਿਸੀਲਦਾਰ ਸ਼੍ਰੀ ਰਾਮ ਜੀ ਲਾਲ, ਚੋਣ ਕਾਨੂੰਗੋਂ ਸ਼੍ਰੀ ਹਰੀਸ਼ ਵੀ ਮੌਜੂਦ ਸਨ