• Home
  • ਭਗਵੰਤ ਮਾਨ ਨੂੰ ਝਟਕਾ “ਆਪ”ਦੀ ਸਟਾਰ ਪ੍ਰਚਾਰਕ ਨੇ ਦਿੱਤਾ ਅਸਤੀਫਾ

ਭਗਵੰਤ ਮਾਨ ਨੂੰ ਝਟਕਾ “ਆਪ”ਦੀ ਸਟਾਰ ਪ੍ਰਚਾਰਕ ਨੇ ਦਿੱਤਾ ਅਸਤੀਫਾ

ਸੰਗਰੂਰ 7 ਅਪ੍ਰੈਲ:-
ਆਮ ਆਦਮੀ ਪਾਰਟੀ ਦੀ ਸਟਾਰ ਪ੍ਰਚਾਰਕ ਤੇ ਸੂਬਾ ਜਨਰਲ ਸਕੱਤਰ ਡਾ ਅਮਨਦੀਪ ਕੌਰ ਗੋਸ਼ਲ ਨੇ ਪਾਰਟੀ 'ਤੇ ਗੰਭੀਰ ਦੋਸ਼ ਲਾਉਂਦਿਆਂ ਸਾਰੇ ਅਹੁਦਿਆ ਤੋਂ ਅਸਤੀਫਾ ਦੇ ਕੇ 'ਸਿਆਸੀ' ਹਲਚਲ ਪੈਦਾ ਕਰ ਦਿੱਤੀ ਹੈ। ਡਾ ਗੋਸ਼ਲ ਨੇ ਸਾਫ ਕੀਤਾ ਕਿ ਪਾਰਟੀ ਅੰਦਰ ਘਟੀਆ ਸਿਆਸਤ ਕਰਨ ਜਾਂ ਚਮਚਾਗਿਰੀ ਕਰਨ ਵਾਲੇ ਵਲੰਟੀਅਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪਾਰਟੀ ਦੇ ਆਮ ਵਲੰਟੀਅਰ ਕਿੰਨੇ ਸਾਲਾਂ ਤੋਂ ਦੇਸ਼ ਦੇ ਪ੍ਰਬੰਧਾਂ ਵਿਚ ਸੁਧਾਰ ਲਈ ਸਮਾਂ ਤੇ ਪੈਸਾ ਖਰਾਬ ਕਰ ਰਹੇ ਹਨ ਪਰ ਪਾਰਟੀ ਵਿਚ ਉਨਾਂ ਦੀ ਕੋਈ ਪੁੱਛ ਗਿੱਛ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਹਨ। ਡਾ ਗੋਸ਼ਲ ਨੇ ਸਾਫ ਕੀਤਾ ਕਿ ਉਹ ਆਮ ਵਰਕਰ ਦੀ ਤਰਾਂ ਪਾਰਟੀ ਲਈ ਕੰਮ ਕਰਦੇ ਰਹਿਣਗੇ ਤੇ ਅਗਲੀ ਰਣਨੀਤੀ ਤਿਆਰ ਕਰਨ ਲਈ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਦਮ ਚੁੱਕਣਗੇ। ਫਿਲਹਾਲ ਡਾ ਗੋਸ਼ਲ ਦੇ ਇਸ ਕਦਮ ਨਾਲ ਆਉਣ ਵਾਲੇ ਦਿਨਾਂ ਵਿਚ 'ਭਗਵੰਤ ਮਾਨ' ਦੀ ਚੋਣ ਮੁਹਿੰਮ ਨੂੰ ਵੱਡਾ 'ਝਟਕਾ' ਲੱਗ ਸਕਦਾ ਹੈ।