• Home
  • ਖੇਤੀਬਾੜੀ ਮੰਤਰਾਲੇ ਨੇ ਮੰਨਿਆ ਕਿ ਨੋਟਬੰਦੀ ਦਾ 26 ਕਰੋੜ ਕਿਸਾਨਾਂ ‘ਤੇ ਪਿਆ ਮਾੜਾ ਅਸਰ

ਖੇਤੀਬਾੜੀ ਮੰਤਰਾਲੇ ਨੇ ਮੰਨਿਆ ਕਿ ਨੋਟਬੰਦੀ ਦਾ 26 ਕਰੋੜ ਕਿਸਾਨਾਂ ‘ਤੇ ਪਿਆ ਮਾੜਾ ਅਸਰ

ਨਵੀਂ ਦਿੱਲੀ: ਹੁਣ ਤਕ ਸਿਆਸੀ ਪਾਰਟੀਆਂ ਤੇ ਕੇਂਦਰ ਸਰਕਾਰ ਦੇ ਵਿਰੋਧੀ ਹੀ ਇਹੀ ਮੰਨਦੇ ਸਨ ਕਿ ਪ੍ਰਧਾਨ ਮੰਤਰੀ ਵਲੋਂ ਕੀਤੀ ਨੋਟਬੰਦੀ ਨੇ ਦੇਸ਼ ਨੂੰ ਪਿੱਛੇ ਧੱਕ ਦਿਤਾ ਹੈ ਪਰ ਹੁਣ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕਬੂਲ ਕਰ ਲਿਆ ਹੈ ਕਿ ਨੋਟਬੰਦੀ ਦਾ ਦੇਸ਼ ਦੇ 26 ਕਰੋੜ ਕਿਸਾਨਾਂ 'ਤੇ ਬਹੁਤ ਹੀ ਮਾੜਾ ਅਸਰ ਪਿਆ ਸੀ ਤੇ ਨਕਦੀ ਨਾ ਮਿਲਣ ਕਾਰਨ ਉਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਨਾਂ ਵਿੱਚੋਂ ਬਹੁਤੇ ਕਿਸਾਨ ਦੂਰ ਦੁਰਾਡੇ ਇਲਾਕਿਆਂ 'ਚ ਰਹਿਣ ਵਾਲੇ ਸਨ ਜਿਨਾਂ ਦੇ ਨਾ ਤਾਂ ਬੈਂਕਾਂ ਵਿੱਚ ਖਾਤੇ ਸਨ ਤੇ ਜੇਕਰ ਕਿਸੇ ਦਾ ਖਾਤਾ ਹੈ ਵੀ ਸੀ ਤਾਂ ਪਿੰਡਾਂ ਵਿੱਚ ਕੈਸ਼ ਨਹੀਂ ਪਹੁੰਚਦਾ ਸੀ।
ਮੰਤਰਾਲੇ ਨੇ ਰਿਪੋਰਟ 'ਚ ਮੰਨਿਆ ਹੈ ਕਿ ਕਿਸਾਨਾਂ ਨੂੰ ਫਸਲ ਬੀਜਣ ਲਈ ਪੈਸਾ ਨਹੀਂ ਮਿਲਿਆ ਤੇ ਜਿਸ ਨਾਲ ਫਸਲਾਂ ਦੀ ਬਿਜਾਈ ਲੇਟ ਹੋ ਗਈ। ਇਸ ਤੋਂ ਇਲਾਵਾ ਵੱਡੇ ਕਿਸਾਨਾਂ ਕੋਲ ਮਜ਼ਦੂਰਾਂ ਨੂੰ ਦੇਣ ਲਈ ਪੈਸੇ ਨਹੀਂ ਸਨ ਇਸ ਲਈ ਕਈਆਂ ਨੇ ਜ਼ਮੀਨ ਵਿਹਲੀ ਹੀ ਛੱਡ ਦਿੱਤੀ।