• Home
  • ਫ਼ੀਫਾ ਵਿਸ਼ਵ ਕੱਪ: ਖ਼ਿਤਾਬ ਬਚਾਉਣ ਉਤਰੇਗੀ ਜਰਮਨੀ, ਮੁਕਾਬਲਾ ਮੈਕਸੀਕੋ ਨਾਲ

ਫ਼ੀਫਾ ਵਿਸ਼ਵ ਕੱਪ: ਖ਼ਿਤਾਬ ਬਚਾਉਣ ਉਤਰੇਗੀ ਜਰਮਨੀ, ਮੁਕਾਬਲਾ ਮੈਕਸੀਕੋ ਨਾਲ

ਨਵੀਂ ਦਿੱਲੀ, 17 ਜੂਨ (ਖਬਰ ਵਾਲੇ ਬਿਊਰੋ):ਸਾਲ 2014 ਵਿਚ ਅਰਜਨਟੀਨਾ ਨੂੰ ਹਰਾ ਕੇ ਵਿਸ਼ਵ ਜੇਤੂ ਦਾ ਖ਼ਿਤਾਬ ਜਿੱਤਣ ਵਾਲੀ ਜਰਮਨੀ ਦੀ ਟੀਮ 21ਵੇਂ ਫ਼ੀਫਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਆਪਣੇ ਖ਼ਿਤਾਬ ਨੂੰ ਬਚਾਉਣ ਲਈ ਅੱਜ ਮੈਕਸੀਕੋ ਨਾਲ ਭਿੜੇਗੀ।

ਜ਼ਿਕਰਯੋਗ ਹੈ ਕਿ ਜਰਮਨੀ ਨੇ ਕੁਆਲੀਫਾਇੰਗ ਰਾਊਂਡ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਾਰੇ 10 ਮੈਚ ਜਿੱਤੇ ਸਨ। ਇਸ ਤੋਂ ਇਲਾਵਾ ਟੀਮ ਨੇ ਪਿਛਲੇ ਸਾਲ ਕਨਫੈਡਰੇਸ਼ਨ ਕੱਪ ਵੀ ਆਪਣੇ ਨਾਮ ਕੀਤਾ ਸੀ।

ਜੇ ਮੈਕਸੀਕੋ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਮਰੀਕੀ ਦੀ ਇਹ ਟੀਮ ਆਪਣੇ ਪਿਛਲੇ ਛੇ ਵਿਸ਼ਵ ਕੱਪਾਂ ਵਿੱਚ ਆਖਰੀ 16 ਟੀਮਾਂ ਵਿੱਚ ਜ਼ਰੂਰ ਦਾਖਲਾ ਹੋਈ ਹੈ। ਟੀਮ ਦਾ ਦਾਰੋਮਦਾਰ ਚੋਟੀ ਦੇ ਸਕੋਰਰ ਜੇਵੀਅਰ ਹਰਨਾਡੇਅਰ 'ਤੇ ਹੋਵੇਗਾ।