• Home
  • ਅਕਾਲੀ ਦਲ ਨਹੀਂ ਕਰ ਸਕੇਗਾ ਫ਼ਰੀਦਕੋਟ ਰੈਲੀ-ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ

ਅਕਾਲੀ ਦਲ ਨਹੀਂ ਕਰ ਸਕੇਗਾ ਫ਼ਰੀਦਕੋਟ ਰੈਲੀ-ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਅਕਾਲੀ ਦਲ ਵਲੋਂ 16 ਸਤੰਬਰ ਨੂੰ ਕੀਤੀ ਜਾਣ ਵਾਲੀ ਫਰੀਦਕੋਟ ਵਿਖੇ ਪੋਲ ਖੋਲ ਰੈਲੀ ਹੁਣ ਨਹੀਂ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਇਸ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ।
ਦਸ ਦਈਏ ਕਿ ਪਹਿਲਾਂ ਅਕਾਲੀ ਦਲ ਨੇ 15 ਸਤੰਬਰ ਨੂੰ ਕੋਟਕਪੂਰਾ ਵਿਖੇ ਰੈਲੀ ਰੱਖੀ ਸੀ ਪਰ ਪੰਥਕ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਅਕਾਲੀ ਦਲ ਨੇ ਇਹ ਰੈਲੀ ਬਦਲ ਕੇ ਫ਼ਰੀਦਕੋਟ ਵਿਖੇ ਕਰ ਦਿੱਤੀ ਸੀ ਤੇ ਇਸ ਦੀ ਤਾਰੀਕ ਵੀ ਬਦਲ ਕੇ 16 ਸਤੰਬਰ ਕਰ ਦਿੱਤੀ ਸੀ।
ਜਿਵੇਂ ਹੀ ਸਿੱਖ ਜਥੇਬੰਦੀਆਂ ਨੂੰ ਫਰੀਦਕੋਟ ਦੀ ਰੈਲੀ ਬਾਰੇ ਪਤਾ ਲੱਗਾ ਤਾਂ ਉਨਾ ਨੇ ਸਰਕਾਰ ਨੂੰ ਫਿਰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਉਥੇ ਰੈਲੀ ਕਰਨ ਤੋਂ ਰੋਕਿਆ ਜਾਵੇ ਜਿਥੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਲੋਕ ਅਕਾਲੀ ਦਲ ਦੇ ਕਾਫੀ ਖਿਲਾਫ਼ ਹਨ ਤੇ ਰੈਲੀ ਹੋਣ ਕਾਰਨ ਇਥੇ ਮਾਹੌਲ ਖ਼ਰਾਬ ਹੋ ਸਕਦਾ ਹੈ ਜਿਸ ਤੋਂ ਬਾਅਦ ਸਰਕਾਰ ਨੇ ਫਰੀਦਕੋਟ ਦੀ ਪੋਲ ਖੋਲ ਰੈਲੀ ਤੋਂ ਮਨਾ ਕਰ ਦਿਤਾ ਗਿਆ ਹੈ।