• Home
  • ਭਾਰਤ ਤੇ ਪਾਕਿਸਤਾਨ ਦੀ ਗੱਲਬਾਤ ਤੋਂ ਅਮਰੀਕਾ ਖ਼ੁਸ਼

ਭਾਰਤ ਤੇ ਪਾਕਿਸਤਾਨ ਦੀ ਗੱਲਬਾਤ ਤੋਂ ਅਮਰੀਕਾ ਖ਼ੁਸ਼

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਭਾਰਤ ਤੇ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਦੇ ਐਲਾਨ ਤੋਂ ਬਾਅਦ ਅਮਰੀਕਾ ਕਾਫ਼ੀ ਖ਼ੁਸ਼ ਦਿਖਾਈ ਦੇ ਰਿਹਾ ਹੈ। ਯੂਐਸ ਸਟੇਟ ਡਿਪਾਰਟਮੈਂਟ ਦੀ ਬੁਲਾਰਾ ਹੀਥਰ ਨੋਰਟ ਨੇ ਕਿਹਾ ਕਿ ਦਖਣੀ ਏਸ਼ੀਆ ਵਲੋਂ ਆਈ ਇਹ ਖ਼ਬਰ ਬਹੁਤ ਅੱਛੀ ਹੈ ਕਿ ਭਾਰਤ ਤੇ ਪਾਕਿਸਤਾਨ ਗੱਲਬਾਤ ਲਈ ਮਿਲ ਰਹੇ ਹਨ। ਹੀਥਰ ਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਾ ਹੈ ਕਿ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਸਾਕਾਰਤਮਕ ਰੁਖ ਹੈ ਤੇ ਦੋਹਾਂ ਦੇਸ਼ਾਂ ਨੇ ਜਨਰਲ ਅਸੈਂਬਲੀ 'ਚ ਮਿਲਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਸ ਨਾਲ ਜਿਥੇ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣਗੇ ਉਥੇ ਹੀ ਦਖਣੀ ਏਸ਼ੀਆ ਵਿਚ ਸ਼ਾਂਤੀ ਦੀ ਸਥਾਪਨਾ ਵੀ ਹੋਵੇਗੀ।