• Home
  • ਦਿੱਲੀ ਯੂਨੀ. ਵਿਦਿਆਰਥੀ ਚੋਣਾਂ ‘ਚ ਬਣੇ ਪ੍ਰਧਾਨ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ-ਬੀ.ਏ. ਦੀ ਡਿਗਰੀ ਜਾਅਲੀ ਹੋਣ ਦੇ ਦੋਸ਼

ਦਿੱਲੀ ਯੂਨੀ. ਵਿਦਿਆਰਥੀ ਚੋਣਾਂ ‘ਚ ਬਣੇ ਪ੍ਰਧਾਨ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ-ਬੀ.ਏ. ਦੀ ਡਿਗਰੀ ਜਾਅਲੀ ਹੋਣ ਦੇ ਦੋਸ਼

ਨਵੀਂ ਦਿੱਲੀ: (ਖ਼ਬਰ ਵਾਲੇ ਬਿਊਰੋ): ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ (ਡੂਸਯੂ ਚੋਣ 2018) ਵਿੱਚ, ਅਖ਼ਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਮੈਂਬਰ ਅਤੇ ਹੁਣ ਪ੍ਰਧਾਨ ਅੰਕਿਤ ਬਸੋਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਕਿ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ.) ਨੇ ਯੂਨੀਵਰਸਿਟੀ ਦੇ ਦਾਖ਼ਲੇ ਲਈ ਝੂਠੇ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ. ਹਾਲਾਂਕਿ, ਏਬੀਵੀਪੀ ਨੇ ਕਿਹਾ ਕਿ ਬਸੋਆ ਦੁਆਰਾ ਜਮਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਯੂਨੀਵਰਸਿਟੀ ਨੇ ਉਨ•ਾਂ ਨੂੰ ਸਹੀ ਮੰਨਿਆ ਹੈ। ਐਨ ਐੱਸ ਯੂ ਆਈ ਨੇ ਤਿਰੂਵੰਤਨਪੁਰਮ ਯੂਨੀਵਰਸਿਟੀ ਵੱਲੋਂ ਭੇਜੀ ਇਕ ਚਿੱਠੀ ਜਾਰੀ ਕੀਤੀ ਗਈ ਹੈ। ਤਿਰੂਵੰਤਨਪੁਰਮ ਯੂਨੀਵਰਸਿਟੀ ਨੇ ਇਹ ਪੱਤਰ ਐਨਐਸਯੂਆਈ ਦੁਆਰਾ ਮੰਗੀ ਗਈਂ ਸੂਚਨਾ ਤੋਂ ਬਾਅਦ ਪੇਜੀ ਹੈ। ਕਾਂਗਰਸ ਦੀ ਵਿਦਿਆਰਥੀ ਸੰਸਥਾ ਨੇ ਕਿਹਾ ਕਿ ਬਸੋਆ ਦੇ ਬੀ.ਏ. ਦੇ ਸਰਟੀਫਿਕੇਟ “ਨਕਲੀ' ਹਨ।