• Home
  • ਬੇਅਦਬੀ ਰਿਪੋਰਟ ਅਤੇ ਖਹਿਰਾ ਬਨਾਮ ਅਕਾਲੀਆਂ ਦੇ ਤਾਅਨਿਆਂ ਤੇ ਕੇਂਦਰਿਤ ਰਹੇਗਾ ਵਿਧਾਨ ਸਭਾ ਦਾ ਸੈਸ਼ਨ

ਬੇਅਦਬੀ ਰਿਪੋਰਟ ਅਤੇ ਖਹਿਰਾ ਬਨਾਮ ਅਕਾਲੀਆਂ ਦੇ ਤਾਅਨਿਆਂ ਤੇ ਕੇਂਦਰਿਤ ਰਹੇਗਾ ਵਿਧਾਨ ਸਭਾ ਦਾ ਸੈਸ਼ਨ

ਚੰਡੀਗੜ੍ (ਖ਼ਬਰ ਵਾਲੇ ਬਿਊਰੋ )

ਪੰਜ ਦਿਨਾਂ ਦੇ ਨਾਮ ਹੇਠ ਤਿੰਨ ਦਿਨ ਚੱਲਣ ਵਾਲਾ ਪੰਜਾਬ ਵਿਧਾਨ ਸਭਾ ਦੇ  ਸੈਸ਼ਨ ਵਿਚ ਅਕਾਲੀ ਦਲ ਬਨਾਮ ਖਹਿਰਾ ਬਣਾਉਣ ਦੀ ਰਣਨੀਤੀ ਘੜਣ ਦੀਆਂ ਤਿਆਰੀਆਂ ਚਲ ਰਹੀਆਂ ਹਨ। 24 ਤੋਂ 28 ਅਗਸਤ ਤਕ ਚੱਲਣ ਵਾਲੇ ਇਸ ਸੈਸ਼ਨ ਵਿਚ ਜਸਟਿਸ ਰਣਜੀਤ ਸਿੰਘ ਦੀ ਬੇਅਦਬੀ ਕਾਂਡ ਬਾਰੇ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਹੋਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਕਰ ਰਹੇ ਸਨ। ਬਿਨਾਂ ਸ਼ੱਕ ਇਸ ਰਿਪੋਰਟ ਦੇ ਪੇਸ਼ ਹੋਣ ਨਾਲ ਅਕਾਲੀ ਦਲ ਬਚਾਅ ਦੀ ਸਥਿਤੀ ਵਿਚ ਰਹੇਗਾ ਕਿਓਂਕਿ ਇਸ ਰਿਪੋਰਟ ਵਿਚ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਇਸ ਲਈ ਸਦਨ ਵਿਚ ਵਾਕ ਆਊਟ ਦੀ ਗਿਣਤੀ ਵਧਣ ਦੀ ਸੰਭਾਵਨਾ ਪਰ੍ਗਟ ਕੀਤੀ ਜਾ ਰਹੀ ਹੈ।  ਪਰ ਇਸ ਸੈਸ਼ਨ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਤਾਹਨਿਆਂ ਦਾ ਸ਼ਿਕਾਰ ਖਹਿਰਾ ਵੀ ਬਣਨਗੇ।  ਖਹਿਰਾ ਇਸ ਵਾਰ ਪਾਰਟੀ ਦੇ ਆਗੂ ਵਾਲੀ ਸੀਟ , ਜੋ ਕੇ ਡਿਪਟੀ ਸਪੀਕਰ ਦੇ ਨਾਲ ਹੁੰਦੀ ਹੈ , ਉੱਥੇ ਨਹੀਂ ਬੈਠ ਸਕਣਗੇ ।  ਉੱਥੇ ਇਸ ਵਾਰ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਸਦਨ ਵਿਚ ਬੋਲਣ ਬਾਰੇ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਦੀਆਂ ਹਿਦਾਇਤਾਂ ਜਾਰੀ ਹੋਣਗੀਆਂ। ਸਦਨ ਵਿਚ ' ਆਪ ' ਦੀ ਰਣਨੀਤੀ ਕੀ ਰਹੇਗੀ , ਇਸਦੀ ਰੂਪ ਰੇਖਾ "ਆਪ" ਦੀ ਹਾਈ ਕਮਾਨ ਵੱਲੋ ਨਿਰਦੇਸ਼ਿਤ ਕੀਤੀ ਜਾਵੇਗੀ।
ਸਦਨ ਵਿਚ ਖਹਿਰਾ ਨੂੰ ਕਿਸ ਪੱਧਰ ਤੇ ਰੱਖਣਾ ਹੈ , ਇਸਦਾ ਵੀ ਨਿਰਦੇਸ਼ ਦਿੱਲੀ ਤੋਂ ਹੀ ਆਵੇਗਾ। ਬੇਅਦਬੀ ਕਾਂਡ ਰਿਪੋਰਟ ਤੇ ਆਮ ਆਦਮੀ ਪਾਰਟੀ ਵੱਲੋ ਬੋਲਣ ਵਾਲੇ ਵਿਧਾਇਕਾਂ ਦੀ ਚੋਣ ਅਹਿਮ ਹੋਵੇਗੀ। ਇਸ ਮਾਮਲੇ ਤੇ ਕਾਂਗਰਸ , ਅਕਾਲੀ ਦਲ ਦੇ ਖਿਲਾਫ ਖੁਦ ਅੱਗੇ ਆਉਣ ਦੀ ਬਜਾਏ ਖਹਿਰਾ ਦੇ ਮੋਢੇ ਇਸਤੇਮਾਲ ਕਰਨ ਦੀ ਤਿਆਰੀ ਵਿਚ ਹੈ ।
ਪਰ ਜੇਕਰ ਆਮ ਆਦਮੀ ਪਾਰਟੀ ਖਹਿਰਾ ਨੂੰ ਸਦਨ ਵਿਚ ਬੋਲਣ ਦਾ ਸਮਾਂ ਦੇਣ ਲਈ ਤਿਆਰ ਹੁੰਦੀ ਹੈ ਤਾਂ ਸਦਨ ਵਿਚ ਖਹਿਰਾ ਨੂੰ ਪਹਿਲੇ ਵਾਲਾ ਸਨਮਾਨ ਵੀ ਨਹੀਂ ਹਾਸਿਲ ਹੋਵੇਗਾ। ਬਿਨਾਂ ਸ਼ੱਕ ਅਕਾਲੀ ਦਲ ਦਾ ਨਿਸ਼ਾਨਾ ਖਹਿਰਾ ਨੂੰ  ' ਆਪ ' ਦੀ ਦਿੱਲੀ ਹਾਈ ਕਮਾਨ ਵੱਲੋਂ ਜਲੀਲਤਾ ਨਾਲ ਅਹੁਦੇ ਤੋਂ ਲਾਹੇ ਜਾਣ ਤੇ ਜਿਆਦਾ ਹੋਵੇਗਾ।
ਸੈਸ਼ਨ 'ਚ ਸ਼ਕਤੀ ਪ੍ਰਦਰਸ਼ਨ ਰਾਹੀਂ ਆਪਣੀ ਵੱਖਰੀ ਹੋਂਦ ਦੇ ਚੱਕਰ ਵਿਚ ਲੱਗੇ ਖਹਿਰਾ ਦਾ ਟਕਰਾਅ ਆਪਣੀ ਹੀ ਪਾਰਟੀ  ਅਤੇ ਅਕਾਲੀ ਦਲ ਨਾਲ ਹੋਣ ਦੇ ਸੰਕੇਤ ਵੀ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਖਹਿਰਾ ਵੀ ਕਾਂਗਰਸ ਅਤੇ ਅਕਾਲੀ ਦਲ ਵੱਲੋ ਸੈਸ਼ਨ ਦੌਰਾਨ ਛੱਡੇ ਜਾਣ ਵਾਲੇ ਤੀਰਾਂ ਦੇ ਜਵਾਬ ਲਈ ਰਣਨੀਤੀ ਘੜ ਰਹੇ ਹਨ।