• Home
  • ਪ੍ਰਨੀਤ ਕੌਰ ਵੱਲੋਂ ਪਟਿਆਲਾ ਵਿਖੇ ਪ੍ਰਸਤਾਵਿਤ ਖੇਡ ਯੂਨੀਵਰਸਿਟੀ ਦੇ ਐਲਾਨ ਦਾ ਸੁਆਗਤ

ਪ੍ਰਨੀਤ ਕੌਰ ਵੱਲੋਂ ਪਟਿਆਲਾ ਵਿਖੇ ਪ੍ਰਸਤਾਵਿਤ ਖੇਡ ਯੂਨੀਵਰਸਿਟੀ ਦੇ ਐਲਾਨ ਦਾ ਸੁਆਗਤ

ਯੂਨੀਵਰਸਿਟੀ ਨੌਜਵਾਨਾਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਕੇਂਦਰਿਤ ਕਰਨ ਵਿੱਚ ਨਿਭਾਏਗੀ ਅਹਿਮ ਭੂਮਿਕਾ 
ਪਟਿਆਲਾ, 9 ਜੂਨ :
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਉਨ•ਾਂ ਦੇ ਹਲਕੇ ਲਈ ਖੇਡ ਯੂਨੀਵਰਸਿਟੀ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਸੰਭਾਵਿਤ ਸੰਸਥਾ ਨਾਲ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹ ਮਿਲਣ ਦੇ ਨਾਲ ਨਾਲ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। 
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਪਿਛਲੇ 2 ਸਾਲਾਂ ਦੌਰਾਨ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕਈ ਕਦਮ ਵੀ ਚੁੱਕੇ ਗਏ ਹਨ। ਉਨ•ਾਂ ਅੱਗੇ ਕਿਹਾ ਕਿ ਇਹ ਯੂਨੀਵਰਸਿਟੀ ਸੂਬੇ ਦੇ ਖੇਡ ਖੇਤਰ ਦੀ ਮਜ਼ਬੂਤੀ ਲਈ ਗਤੀ ਪ੍ਰਦਾਨ ਕਰਗੇ ਜਿਸਨੇ ਸਮੇਂ ਸਮੇਂ 'ਤੇ ਦੇਸ਼ ਨੂੰ ਉੱਤਮ ਖਿਡਾਰੀ ਦਿੱਤੇ ਹਨ। 
ਇਹ ਖੇਡ ਯੂਨੀਵਰਸਿਟੀ ਨੌਜਵਾਨਾਂ ਵਿੱਚ ਤੰਦਰੁਸਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਉਨ•ਾਂ ਨੂੰ ਚੰਗੇ ਨਾਗਰਿਕ ਬਣਨ ਅਤੇ ਆਪਣੇ ਅਤੇ ਪੰਜਾਬ ਦੇ ਵਧੀਆ ਭਵਿੱਖ ਲਈ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਇਸ ਮੌਕੇ ਉਨ•ਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੇ ਕੰਮਾਂ ਤੋਂ ਦੂਰ ਰੱਖਣ ਲਈ ਇੱਕ ਆਦਰਸ਼ ਰਸਤਾ ਹਨ। 
ਪ੍ਰਨੀਤ ਕੌਰ ਨੇ ਕਿਹਾ ਕਿ ਇਸ ਉਪਰਾਲੇ ਨਾਲ ਮੁੱਖ ਮੰਤਰੀ ਨੇ ਸਿਰਫ਼ ਨੌਜਵਾਨਾਂ ਦੇ ਸਮੁੱਚੇ ਵਿਕਾਸ ਲਈ ਹੀ ਰਾਹ ਪੱਧਰਾ ਨਹੀਂ ਕੀਤਾ ਸਗੋਂ ਇਸ ਪ੍ਰਕਿਰਿਆ ਦੀ ਫਾਸਟ ਟ੍ਰੈਕਿੰਗ ਨਾਲ ਇਸ ਸਾਲ ਪਹਿਲੇ ਸ਼ੈਸ਼ਨ ਦਾ ਸ਼ੁਰੂ ਹੋਣਾ ਵੀ ਯਕੀਨੀ ਬਣਾਇਆ ਹੈ। 
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਲੋਕ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਉਹ ਨਿੱਜੀ ਤੌਰ 'ਤੇ ਇਸ ਪ੍ਰਾਜੈਕਟ ਲਈ ਪੂਰਾ ਸਮਰਥਨ ਦੇਣਗੇ ਅਤੇ ਪਟਿਆਲਾ ਨੂੰ ਖੇਡ ਖੇਤਰ ਵਿੱਚ ਆਲਾ ਦਰਜੇ ਦਾ ਕੇਂਦਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਦੀ ਹਰ ਸੰਭਵ ਸਹਾਇਤਾ ਕਰਨਗੇ। 
ਨਵੇਂ ਚੁਣੇ ਸੰਸਦ ਮੈਂਬਰ, ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਪੰਜਾਬ ਜਲਦ ਹੀ ਦੇਸ਼ ਨੂੰ ਅਜਿਹੇ ਖਿਡਾਰੀ ਦੇਵੇਗਾ ਜੋ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਦੇਸ਼ ਲਈ ਨਾਮਣਾ ਖੱਟਣਗੇ।