• Home
  • ਇੰਡੋਨੇਸ਼ੀਆ ਕੰਬਿਆ, ਆਇਆ 7.5 ਤੀਬਰਤਾ ਦਾ ਭੂਚਾਲ

ਇੰਡੋਨੇਸ਼ੀਆ ਕੰਬਿਆ, ਆਇਆ 7.5 ਤੀਬਰਤਾ ਦਾ ਭੂਚਾਲ

ਜਕਾਰਤਾ, (ਖ਼ਬਰ ਵਾਲੇ ਬਿਊਰੋ): ਜਕਾਰਤਾ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਇੰਡੋਨੇਸ਼ੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ। ਜਕਾਰਤਾ ਦੇ ਭੂ ਵਿਭਾਗ ਦੇ ਵਿਗਿਆਨੀ ਅਜੇ ਭੂਚਾਲ ਦੇ ਕੇਂਦਰ ਬਾਰੇ ਪਤਾ ਲਗਾ ਰਹੇ ਹਨ। ਅਜੇ ਤਕ ਕਿਸੇ ਨੁਕਸਾਨ ਦਾ ਵੀ ਪਤਾ ਨਹੀਂ ਲੱਗ ਸਕਿਆ।