• Home
  • ਖ਼ੂਬਸੂਰਤੀ ਵਧਾਉਣ ਚੱਲੀ ਸੀ, ਵਧਾ ਬੈਠੀ ਸਿਰ!

ਖ਼ੂਬਸੂਰਤੀ ਵਧਾਉਣ ਚੱਲੀ ਸੀ, ਵਧਾ ਬੈਠੀ ਸਿਰ!

ਪੈਰਿਸ :ਖ਼ੂਬਸੂਰਤ ਦਿਖਣ ਦਾ ਸੁਪਨਾ ਹਰ ਇੱਕ ਵਿਅਕਤੀ ਦਾ ਹੁੰਦਾ ਹੈ ਪਰ ਅਗਰ ਖੂਬਸੂਰਤ ਬਣਨ ਦੀ ਇੱਛਾ ਅਗਰ ਮੁਸੀਬਤ ਸਹੇੜ ਦੇਵੇ ਤਾਂ ਆਦਮੀ ਦੇ ਹੋਸ਼ ਵੀ ਉਡ ਸਕਦੇ ਹਨ। ਕਈ ਵਾਰ ਖੂਬਸੂਰਤੀ ਵਧਾਉਣ ਵਾਲੇ ਪ੍ਰੋਡਕਟਸ ਵੀ 'ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ' ਵਾਲੀ ਗੱਲ ਕਰ ਦਿੰਦੇ ਹਨ।
ਇਸ ਤਰਾਂ ਦੀ ਘਟਨਾ ਇਥੇ ਇੱਕ ਮੁਟਿਆਰ ਨਾਲ ਵਾਪਰੀ। 19 ਸਾਲਾ ਮੁਟਿਆਰ ਐਸਟਿਲ ਕੇ ਸਾਥਾ ਨੇ ਮਾਰਕੀਟ 'ਚੋਂ ਵਾਲ ਕਾਲੇ ਕਰਨ ਲਈ ਇੱਕ ਪ੍ਰੋਡਕਟ ਖ਼ਰੀਦਿਆ। ਉਸ ਨੇ ਇਸ ਦੇ ਪੈਕਟ 'ਤੇ ਲਿਖੇ ਨਿਯਮਾਂ ਅਨੁਸਾਰ ਇਸਤੇਮਾਲ ਕੀਤਾ।
ਐਸਟਿਲ ਨੇ ਇਸ ਨੂੰ ਘੋਲ ਕੇ ਆਪਣੇ ਸਿਰ 'ਤੇ ਲਗਾ ਲਿਆ ਤੇ ਉਸ ਨੂੰ ਥੋੜੇ ਸਮੇਂ ਬਾਅਦ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਤੇ ਫਿਰ ਉਸ ਦੀਆਂ ਅੱਖਾਂ ਵਿੱਚ ਜਲਣ ਹੋਣ ਲੱਗੀ।
ਉਹ ਉਸ ਵੇਲੇ ਤਾਂ ਔਖੀ ਸੌਖੀ ਸੌਂ ਗਈ ਪਰ ਜਦੋਂ ਉਸ ਨੇ ਸਵੇਰੇ ਉਠ ਕੇ ਸ਼ੀਸ਼ਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਸਿਰ ਦੁਗਣਾ ਵੱਡਾ ਹੋ ਗਿਆ ਹੈ ਤੇ ਉਸ ਦੀ ਜੀਭ ਦਾ ਅਕਾਰ ਵੀ ਵਧ ਗਿਆ ਹੈ।
ਐਸਟਿਲ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰਾਂ ਨੇ ਦਸਿਆ ਕਿ ਪ੍ਰੋਡਕਟ ਵਿੱਚ ਪੀ ਪੀ ਡੀ ਕੈਮੀਕਲ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਰਿਐਕਸ਼ਨ ਹੋ ਗਿਆ ਹੈ ਤੇ ਹੁਣ ਉਹ ਜ਼ੇਰੇ ਇਲਾਜ ਹੈ।