• Home
  • ਵਾਹ ਵਿਗਿਆਨ : ਹੁਣ ਸਾਹ ਨਾਲ ਹੀ ਫ਼ੇਫੜਿਆਂ ਦੇ ਕੈਂਸਰ ਦਾ ਪਤਾ ਲੱਗ ਜਾਇਆ ਕਰੇਗਾ

ਵਾਹ ਵਿਗਿਆਨ : ਹੁਣ ਸਾਹ ਨਾਲ ਹੀ ਫ਼ੇਫੜਿਆਂ ਦੇ ਕੈਂਸਰ ਦਾ ਪਤਾ ਲੱਗ ਜਾਇਆ ਕਰੇਗਾ

ਲੰਡਨ : ਫੇਫੜਿਆਂ ਦੇ ਕੈਂਸਰ ਬਾਰੇ ਸੁਣਦਿਆਂ ਹੀ ਵਿਅਕਤੀ ਦੇ ਹੋਸ਼ ਉਡ ਜਾਂਦੇ ਹਨ ਕਿਉਂਕਿ ਇਸ ਦਾ ਪਤਾ ਹੀ ਉਦੋਂ ਹੀ ਲਗਦਾ ਹੈ ਜਦੋਂ ਇਹ ਭਿਆਨਕ ਰੁਪ ਧਾਰ ਜਾਂਦਾ ਹੈ। ਪਰ ਹੁਣ ਲੋਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਵਿਗਿਆਨ ਨੇ ਮਾਅਰਕਾ ਮਾਰਦਿਆਂ ਅਜਿਹੇ ਡਿਵਾਇਸ ਦੀ ਖੋਜ ਕਰ ਲਈ ਹੈ ਜਿਸ ਦੇ ਫਿਟ ਕਰਨ ਨਾਲ ਵਿਅਕਤੀ ਦੇ ਸਾਹ ਨਾਲ ਹੀ ਪਤਾ ਲੱਗ ਜਾਇਆ ਕਰੇਗਾ ਕਿ ਵਿਅਕਤੀ ਨੂੰ ਫੇਫੜਿਆਂ ਦਾ ਕੈਂਸਰ ਹੈ ਜਾਂ ਨਹੀਂ। ਲੇਗਾ ਗਰੇਫੀਨ ਵਾਇਉਸੈਂਸਰ ਦੇ ਅਧਾਰ 'ਤੇ ਵਿਗਿਆਨੀਆਂ ਨੇ ਅਜਿਹੇ ਵਾਇਉਸੈਂਸਰ ਦੀ ਖੋਜ ਕਰ ਲਈ ਹੈ ਜਿਹੜਾ ਸਾਹ ਰਾਹੀਂ ਹੀ ਇਸ ਤਕਲੀਫ਼ ਬਾਰੇ ਦੱਸ ਦਿਆ ਕਰੇਗਾ। ਇਹੀ ਨਹੀਂ, ਇਹ ਡਿਵਾਇਸ ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਬਾਰੇ ਹੀ ਦੱਸ ਦਿਆ ਕਰੇਗਾ। ਇਸ ਦੇ ਨਾਲ ਹੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਇਸ ਬੀਮਾਰੀ ਦਾ ਪਤਾ ਲੱਗ ਜਾਂਦਾ ਹੈ ਤਾਂ ਉਸ ਦੇ ਇਲਾਜ ਲਈ ਫ਼ਾਰਮੂਲਾ ਤਿਆਰ ਕਰ ਲਿਆ ਹੈ।