• Home
  • ਸਿਖਿਆ ਮੰਤਰੀ ਪੰਜਾਬ ਵਲੋਂ ਵੋਕੇਸ਼ਨਲ ਅਧਿਆਪਕ ਦੀ ਬਦਲੀ ਸਬੰਧੀ ਰੈਸ਼ਨਲਾਈਜੇਸ਼ਨ ਨੀਤੀ ਤੇ ਅਗਲੇ ਹੁਕਮਾਂ ਤੱਕ ਰੋਕ

ਸਿਖਿਆ ਮੰਤਰੀ ਪੰਜਾਬ ਵਲੋਂ ਵੋਕੇਸ਼ਨਲ ਅਧਿਆਪਕ ਦੀ ਬਦਲੀ ਸਬੰਧੀ ਰੈਸ਼ਨਲਾਈਜੇਸ਼ਨ ਨੀਤੀ ਤੇ ਅਗਲੇ ਹੁਕਮਾਂ ਤੱਕ ਰੋਕ

ਚੰਡੀਗੜ੍ਹ,1 ਜੂਨ :
ਸਿਖਿਆ ਮੰਤਰੀ ਪੰਜਾਬ ਸ੍ਰੀ ੳਮ ਪ੍ਕਾਸ਼ ਸੋਨੀ ਨੇ ਵੋਕੇਸ਼ਨਲ ਅਧਿਆਪਕ ਦੀ ਬਦਲੀ ਸਬੰਧੀ ਰੈਸਨਲਾਈਜੇਸ਼ਨ ਨੀਤੀ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ
ਸਿਖਿਆ ਮੰਤਰੀ ਪੰਜਾਬ ਸ੍ਰੀ ੳਮ ਪ੍ਕਾਸ਼ ਸੋਨੀ ਨੂੰ ਵੋਕੇਸ਼ਨਲ ਅਧਿਆਪਕ ਦੀ ਬਦਲੀਆਂ ਸਬੰਧੀ ਲਾਗੂ ਕੀਤੀ ਜਾ ਰਹੀ ਨਵੀਂ ਰੈਸ਼ਨਲਾਈਜੇਸ਼ਨ ਨੀਤੀ ਸਬੰਧੀ ਵੋਕੇਸ਼ਨਲ ਅਧਿਆਪਕ ਯੂਨੀਅਨ ਦੇ ਆਗੂਆ ਵਲੋਂ ਸ੍ਰੀ ਸੋਨੀ ਨਾਲ ਮੁਲਾਕਾਤ ਕਰਕੇ ਇਸ ਨੀਤੀ ਸਬੰਧੀ ਆਪਣੇ ਇਤਰਾਜ਼ ਦਰਜ ਕਰਵਾਏ ਗਏ ਸਨ ।ਇਸ ਤੋਂ ਇਲਾਵਾ ਕੁਝ ਵਿਧਾਇਕਾ ਵਲੋਂ ਸਿਖਿਆ ਮੰਤਰੀ ਨੂੰ ਪੱਤਰ ਵੀ ਲਿਖੇ ਗਏ ਸਨ ਕਿ ਇਸ ਨੀਤੀ ਸਬੰਧੀ ਮੁੜ ਵਿਚਾਰ ਕੀਤਾ ਜਾਵੇ।
ਬੁਲਾਰੇ ਨੇ ਦੱਸਿਆ ਕਿ ਯੂਨੀਅਨ ਦੇ ਆਗੂ ਨਾਲ ਇਸ ਨਵੀਂ ਰੈਸ਼ਨਲਾਈਜੇਸ਼ਨ ਨੀਤੀ ਸਬੰਧੀ ਵਿਚਾਰ-ਵਟਾਂਦਰਾ ਕਰਨ ਉਪਰੰਤ
ਸਿਖਿਆ ਮੰਤਰੀ ਪੰਜਾਬ ਸ੍ਰੀ ੳਮ ਪ੍ਕਾਸ਼ ਸੋਨੀ ਨੇ ਵੋਕੇਸ਼ਨਲ ਅਧਿਆਪਕ ਦੀ ਬਦਲੀਆਂ ਸਬੰਧੀ ਰੈਸ਼ਨਲਾਈਜੇਸ਼ਨ ਨੀਤੀ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ ਅਤੇ ਇਸ ਸਬੰਧੀ ਸਿਖਿਆ ਸਕੱਤਰ ਪੰਜਾਬ ਨੂੰ ਪੱਤਰ ਵੀ ਲਿਖ ਦਿੱਤਾ ਹੈ।