• Home
  • ਸਬਰੀਮਾਲਾ ਦੇ ਕਪਾਟ ਖੁਲੇ-ਸਖ਼ਤ ਪੁਲਿਸ ਪਹਿਰੇ ‘ਚ ਉਮੜੇ ਸ਼ਰਧਾਲੂ

ਸਬਰੀਮਾਲਾ ਦੇ ਕਪਾਟ ਖੁਲੇ-ਸਖ਼ਤ ਪੁਲਿਸ ਪਹਿਰੇ ‘ਚ ਉਮੜੇ ਸ਼ਰਧਾਲੂ

ਕੇਰਲ: ਪਿਛਲੇ ਕਰੀਬ ਇੱਕ ਮਹੀਨੇ ਤੋਂ ਸੁਰਖੀਆਂ 'ਚ ਰਹੇ ਕੇਰਲਾ ਦੇ ਸਬਰੀਮਾਲਾ ਮੰਦਿਰ ਦੇ ਅੱਜ ਕਪਾਟ ਖੁਲਦਿਆਂ ਹੀ ਸ਼ਰਧਾਲੂਆਂ ਦੀ ਭੀੜ ਉਮੜ ਪਈ। ਇਹ ਕਪਾਟ ਜਿਵੇਂ ਹੀ ਸ਼ਾਮ ਪੰਜ ਵਜੇ ਖੁਲੇ ਤਾਂ ਸ਼ਰਧਾਲੂ ਧੱਕਮ ਧੱਕਾ ਹੁੰਦੇ ਮੰਦਿਰ ਪਹੁੰਚੇ।
ਦਸ ਦਈਏ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਇਥੇ ਤਣਾਅ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਮੰਦਿਰ ਦੇ ਨੇੜੇ ਤੇੜੇ 2300 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਜਿਸ ਵਿੱਚ 20 ਮੈਂਬਰੀ ਕਮਾਂਡੋ ਦਸਤਾ ਤੇ 100 ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।