• Home
  • ਫ਼ਰੀਦਕੋਟ ਰੈਲੀ ਫੈਸਲਾ :-ਹਾਈਕੋਰਟ ਨੇ ਰਾਤ ਨੂੰ 9 ਵਜੇ ਅਕਾਲੀ ਦਲ ਨੂੰ ਸੱਦਿਆ -ਸੁਣਵਾਈ ਜਾਰੀ

ਫ਼ਰੀਦਕੋਟ ਰੈਲੀ ਫੈਸਲਾ :-ਹਾਈਕੋਰਟ ਨੇ ਰਾਤ ਨੂੰ 9 ਵਜੇ ਅਕਾਲੀ ਦਲ ਨੂੰ ਸੱਦਿਆ -ਸੁਣਵਾਈ ਜਾਰੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ)+ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਦੀ ਇਜਾਜ਼ਤ ਨੂੰ ਲੈ ਕੇ ਅੱਜ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਤੀਜੀ ਵਾਰ ਸੁਣਵਾਈ ਹੋਈ । ਸ਼ਨੀਵਾਰ ਸਵੇਰੇ ਹਾਈਕੋਰਟ ਦੀ ਇਕਹਿਰੀ ਬੈਂਚ ਨੇ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ,ਬਾਅਦ ਵਿੱਚ ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਖਿਲਾਫ ਹਾਈਕੋਰਟ ਦੀ ਡਬਲ ਬੈਂਚ ਅੱਗੇ ਪਟੀਸ਼ਨ ਦਾਇਰ ਕੀਤੀ ਅਤੇ ਅਕਾਲੀ ਦਲ ਦੀ ਰੈਲੀ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨ ਦੀ ਮੰਗ ਕੀਤੀ ,ਸੁਣਵਾਈ ਦੌਰਾਨ ਡਬਲ ਬੈਂਚ ਨੇ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਕੋਲ ਹੀ ਰਿਵਿਊ ਪਟੀਸ਼ਨ ਪਾਉਣ ਲਈ ਕਿਹਾ ।ਸੁਣਵਾਈ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਸਵੇਰੇ ਉਹ ਆਪਣਾ ਪੱਖ ਅਦਾਲਤ ਅੱਗੇ ਇਸ ਲਈ ਨਹੀਂ ਪੇਸ਼ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ।ਸੁਣਵਾਈ ਦੌਰਾਨ ਐਡਵੋਕੇਟ ਜਨਰਲ ਨੰਦਾ ਨੇ ਫਰੀਦਕੋਟ ਵਿੱਚ ਧਾਰਾ 144 ਲੱਗੀ ਹੋਣ ਦੀ ਗੱਲ ਕਹੀ । ਪਰ ਹਾਈ ਕੋਰਟ ਦੇ ਜੱਜ ਐਸ ਕੇ ਜੈਨ ਨੇ ਐਡਵੋਕੇਟ ਜਨਰਲ ਨੰਦਾ ਨੂੰ ਫਟਕਾਰ ਲਗਾਈ ਕਿ ਉਹ ਸਵੇਰੇ ਸੁਣਵਾਈ ਤੇ ਕਿਉਂ ਨਹੀਂ ਆਏ ।ਜੱਜ ਨੇ ਦੂਸਰੀ ਧਿਰ ਅਕਾਲੀ ਦਲ ਦਾ ਪੱਖ ਸੁਣਨ ਲਈ ਅਕਾਲੀ ਦਲ ਨੂੰ ਨੌਂ ਵਜੇ ਅਦਾਲਤ ਵਿੱਚ ਸੱਦਿਆ ਹੈ