• Home
  • ਤਰਨ ਤਾਰਨ ਜ਼ਿਲ੍ਹੇ ਚ ਬਣੇਗਾ ਰਾਸ਼ਟਰੀ ਪੱਧਰ ਦਾ ਮੱਝਾਂ ਬਾਰੇ ਖੋਜ ਕੇਂਦਰ

ਤਰਨ ਤਾਰਨ ਜ਼ਿਲ੍ਹੇ ਚ ਬਣੇਗਾ ਰਾਸ਼ਟਰੀ ਪੱਧਰ ਦਾ ਮੱਝਾਂ ਬਾਰੇ ਖੋਜ ਕੇਂਦਰ

ਚੰਡੀਗੜ••, 14 ਜੂਨ:(ਖ਼ਬਰ ਵਾਲੇ ਬਿਊਰੋ )ਪਸ਼ੂਪਾਲਣ ਅਤੇ ਡੇਅਰੀ ਦੇ ਸਹਾਇਕ ਧੰਦੇ ਪ੍ਰਤੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਛੇਤੀ ਹੀ ਤਰਨਤਾਰਨ ਜਿਲ•ੇ ਦੇ ਬੂਹ ਪਿੰਡ ਵਿਖੇ ਕੌਮੀ ਪੱਧਰ ਦਾ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਸੀ ਬਲਬੀਰ ਸਿੰਘ ਸਿੱਧੂ ਨੇ ਦੱਸਿਅ ਕਿ ਪੰਜਾਬ ਸਰਕਾਰ ਵਲੋਂ ਪਹਿਲੇ ਬਜਟ ਵਿਚ ਪੱਟੀ ਵਿਖੇ ਅਜਿਹਾ  ਮੱਝਾਂ ਦਾ ਖੋਜ ਕੇਂਦਰ ਸਥਾਪਿਤ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ। ਇਸ ਖੋਜ ਕੇਂਦਰ ਨੂੰ ਸਥਾਪਿਤ ਕਰਨ ਲਈ ਅੱਜ ਤਰਨਤਾਰਨ ਜਿਲ•ੇ ਨਾਲ ਸਬੰਧਤ ਵਿਧਾਇਕਾਂ ਦੀ ਹਾਜਰੀ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਵੀ. ਵਜਰਾਲਿੰਗਮ ਅਤੇ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਐਚ.ਐਸ. ਨੰਦਾ ਵੀ ਸ਼ਾਮਿਲ ਸਨ।

ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਤਰਨਤਾਰਨ ਜਿਲ•ੇ ਦੇ ਪਿੰਡ ਬੂਹ ਵਿਖੇ ਪਹਿਲਾਂ ਹੀ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।ਇਹ ਕੇਂਦਰ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅਧੀਨ ਹੋਵੇਗਾ। ਮੀਟਿੰਗ ਦੌਰਾਨ ਇਹ ਫੈਸਲਾ ਵੀ ਲਿਆ ਗਿਆ ਕਿ ਇਸ ਕੇਂਦਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਅਤੇ ਕੌਮੀ ਪੱਧਰ 'ਤੇ ਸਫਲ ਕਰਨ ਲਈ ਪੰਜਾਬ ਸਰਕਾਰ ਵਲੋਂ 5 ਤੋਂ 10 ਏਕੜ ਤੱਕ ਦੀ ਵਾਧੂ ਜਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਜਮੀਨ 'ਤੇ ਚਾਰ•ੇ ਦੀ ਬਿਜਾਈ ਦੀ ਨਾਲ-ਨਾਲ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਦੀ ਸਜੀਵ ਜਾਣਕਾਰੀ ਦੇਣ ਲਈ 'ਡਿਮਾਂਸਟ੍ਰੇਸ਼ਨ ਫਾਰਮ' ਸਥਾਪਿਤ ਕੀਤਾ ਜਾਵੇਗਾ।
ਇਸ ਖੋਜ ਕੇਂਦਰ ਨੂੰ ਛੇਤੀ ਸ਼ੁਰੂ ਕਰਨ ਲਈ ਜ਼ਮੀਨੀ ਪੱਧਰ 'ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਪਸ਼ੂ ਪਾਲਣ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ 25 ਜੂਨ ਨੂੰ ਬੂਹ ਪਿੰਡ ਦਾ ਦੌਰਾ ਕੀਤਾ ਜਾਵੇਗਾ। ਇਸ ਫੇਰੀ ਦੌਰਾਨ ਪੰਜਾਬ ਸਰਕਾਰ ਅਤੇ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਲੋਂ ਸਾਂਝੇ ਤੌਰ 'ਤੇ ਬੂਹ ਪਿੰਡ ਵਿਖੇ ਅਗਾਂਹਵਧੂ ਕਿਸਾਨਾਂ ਦਾ ਇਕੱਠ ਕੀਤਾ ਜਾਵੇਗਾ ਜਿਥੇ ਇਹ ਕਿਸਾਨ ਪਸ਼ੂ ਪਾਲਣ ਦੇ ਖਿੱਤੇ ਵਿਚ ਉਨ•ਾਂ ਵਲੋਂ ਅਪਣਾਈਆਂ ਗਈਆਂ ਤਕਨੀਕਾਂ ਅਤੇ ਸਫਲ ਤਜੁਰਬਿਆਂ ਬਾਰੇ ਕਿਸਾਨਾਂ ਨਾਲ ਸਾਂਝੀ ਕਰਨਗੇ।
ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਹੱਦੀ ਖੇਤਰ ਦੇ ਸਮੂਹਿਕ ਵਿਕਾਸ ਲਈ ਵੱਚਨਬੱਧਤਾ ਪ੍ਰਗਟਾਈ ਗਈ ਹੈ। ਜਿਸ ਅਧੀਨ ਬੀਤੀ ਦਿਨੀ ਉਨ•ਾਂ ਵਲੋਂ ਸਰਹੱਦੀ ਖੇਤਰ ਦੇ ਸਰਬਪੱਖੀ ਵਿਕਾਸ ਲਈ ਵਿਭਿੰਨ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਜ਼ਿਲ•ਾ ਤਰਨਤਾਰਨ ਵਿਖੇ ਮੱਝਾਂ ਦੇ ਖੋਜ ਕੇਂਦਰ ਦੀ ਸਥਾਪਤੀ ਬਾਰੇ ਵੀ ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ। ਜਿਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪਸ਼ੂਪਾਲਣ ਵਿਭਾਗ ਵਲੋਂ ਜਲਦ ਹੀ ਮੱਝਾਂ ਦਾ ਖੋਜ ਕੇਂਦਰ ਬੂਹ ਪਿੰਡ ਵਿਖੇ ਸ਼ੁਰੂ ਕਰ ਦਿੱਤਾ ਜਾਵੇਗਾ।