• Home
  • ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਦੋ ਜ਼ਿਲ੍ਹਿਆਂ ਚ ਕਾਂਗਰਸ ਨੇ ਹੂੰਝਾ ਫੇਰਿਆ ..ਪੜ੍ਹੋ

ਜ਼ਿਲਾ ਪ੍ਰੀਸ਼ਦ ਚੋਣਾਂ ‘ਚ ਦੋ ਜ਼ਿਲ੍ਹਿਆਂ ਚ ਕਾਂਗਰਸ ਨੇ ਹੂੰਝਾ ਫੇਰਿਆ ..ਪੜ੍ਹੋ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਗੁਰਦਾਸਪੁਰ ਜ਼ਿਲੇ 'ਚ ਸੰਮਤੀ ਚੋਣਾਂ ਦੀਆਂ 213 ਸੀਟਾਂ 'ਚੋਂ 212 ਕਾਂਗਰਸ ਤੇ 1 ਸੀਟ ਆਜ਼ਾਦ ਉਮੀਦਵਾਰ ਨੂੰ  ਮਿਲੀ ਹੈ ,ਜਦ ਕਿ ਅਕਾਲੀ ਦਲ ਤੇ ਭਾਜਪਾ ਇਸ ਜ਼ਿਲ੍ਹੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੇ । ਇਸੇ  ਤਰਾਂ  ਗੁਰਦਾਸਪੁਰ ਜ਼ਿਲਾ ਪ੍ਰੀਸ਼ਦ ਦੀਆਂ 18 ਸੀਟਾਂ 'ਚੋਂ 18 ਹੀ ਕਾਂਗਰਸ ਦੀ ਝੋਲੀ 'ਚ ਪੈ ਗਈਆਂ ਹਨ।
ਜ਼ਿਲਾ ਫ਼ਤਿਹਗੜ ਦੀਆਂ 10 ਜ਼ਿਲਾ ਪ੍ਰੀਸ਼ਦ ਸੀਟਾਂ 'ਚੋਂ 10 ਸੀਟਾਂ ਹੀ ਕਾਂਗਰਸ ਦੀ ਝੋਲੀ 'ਚ ਪਈਆਂ ਹਨ। ਮਾਨਸਾ ਜ਼ਿਲਾ ਪ੍ਰੀਸ਼ਦ ਦੀਆਂ 11 ਸੀਟਾਂ ਕਾਂਗਰਸ, ਪਠਾਨਕੋਟ ਦੀਆਂ 10 ਸੀਟਾਂ ਵਿਚੋਂ 9 ਸੀਟਾਂ ਕਾਂਗਰਸ ਤੇ ਇਕ ਭਾਜਪਾ ਨੂੰ ਮਿਲੀ। ਲੁਧਿਆਣਾ ਦੀਆਂ 25 ਦੀਆਂ 25 ਸੀਟਾਂ ਵੀ ਕਾਂਗਰਸ ਦੀ ਝੋਲੀ ਪਈਆਂ।

ਖਮਾਣੋ ਪੰਚਾਇਤ ਸੰਮਤੀ ਚੋਣਾਂ 'ਚੋਂ 15 ਸੀਟਾਂ ਕਾਂਗਰਸ ਤੇ 6 ਸੀਟਾਂ ਅਕਾਲੀ ਦਲ ਨੂੰ ਮਿਲੀਆਂ ਹਨ। ਲੁਧਿਆਣਾ ਦੀਆਂ ਪੰਚਾਇਤ ਸੰਮਤੀ ਚੋਣਾਂ ਵਿਚੋਂ 185 ਕਾਂਗਰਸ, 28 ਅਕਾਲੀ ਦਲ ਤੇ 7 ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ।