ਨਵਜੋਤ ਸਿੱਧੂ ਨੇ ਨਾਜਾਇਜ਼ ਕਾਲੋਨੀਆਂ ,ਇਮਾਰਤਾਂ ਦੇ ਮਾਮਲੇ ਚ ਮਾਰਿਆ ਛਾਪਾ-ਕਈ ਅਧਿਕਾਰੀਆਂ ਦੇ ਟੰਗੇ ਜਾਣ ਦੀ ਸੰਭਾਵਨਾ
ਜਲੰਧਰ (ਖਬਰ ਵਾਲੇ ਬਿਊਰੋ) ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਜਲੰਧਰ ਸ਼ਹਿਰ ਚ ਧਾਵਾ ਬੋਲਿਆ ਗਿਆ । ਅੱਜ ਸਵੇਰ ਤੋਂ ਅਚਨਚੇਤ ਚੈਕਿੰਗ ਦੌਰਾਨ ਜਲੰਧਰ ਚ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਲੰਧਰ ਸ਼ਹਿਰ ਚ ਵਿਭਾਗ ਵੱਲੋਂ ਨਾਜਾਇਜ਼ ਤੌਰ ਤੇ ਪਾਸ ਕੀਤੀ ਗਈਆਂ ਕਾਲੋਨੀਆਂ ਅਤੇ ਇਮਾਰਤਾਂ ਦੀ ਚੈਕਿੰਗ ਕਰ ਰਹੇ ਹਨ ,ਇਸ ਸਮੇਂ ਉਨ੍ਹਾਂ ਨਾਲ ਚੰਡੀਗੜ੍ਹ ਤੋਂ ਸਪੈਸ਼ਲ ਚੈਕਿੰਗ ਅਧਿਕਾਰੀ ਨਾਲ ਮੌਜੂਦ ਹਨ ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਜਾ ਰਹੀਆਂ ਹਨ ।
ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਖੁਦ ਵੱਡੇ ਕਲੋਨਾਈਜ਼ਰਾਂ ਵੱਲੋਂ ਵਿਭਾਗ ਦੀ ਮਿਲੀ ਭੁਗਤ ਨਾਲ ਉਸਾਰੀਆਂ ਗਈਆਂ ਕਾਲੋਨੀਆਂ ਤੇ ਇਮਾਰਤਾਂ ਨੂੰ ਬੜੀ ਬਰੀਕੀ ਨਾਲ ਚੈੱਕ ਕਰ ਰਹੇ ਹਨ । ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਰਵਾਈ ਕਰਨ ਦੇ ਮੁੜ ਵਿੱਚ ਹਨ । ਇਹ ਦੇਖਣਾ ਹੋਵੇਗਾ ਕਿ ਕਿਹੜੇ ਅਧਿਕਾਰੀਆਂ ਤੇ ਗਾਜ ਡਿਗਦੀ ਹੈ ।