• Home
  • ਜਦੋਂ ਦੁਲਹਨ ਨੇ ਕੀਤਾ ਬੀਮਾਰ ਪਿਤਾ ਨਾਲ ਡਾਂਸ-ਦੇਖਣ ਵਾਲੇ ਹੋਏ ਭਾਵੁਕ

ਜਦੋਂ ਦੁਲਹਨ ਨੇ ਕੀਤਾ ਬੀਮਾਰ ਪਿਤਾ ਨਾਲ ਡਾਂਸ-ਦੇਖਣ ਵਾਲੇ ਹੋਏ ਭਾਵੁਕ

ਵਾਸ਼ਿੰਗਟਨ : ਅਲਬਾਮਾ ਦੀ ਇੱਕ ਦੁਲਹਨ ਨੇ ਆਪਣੇ ਵੀਲ ਚੇਅਰ 'ਤੇ ਬੈਠੇ ਬੀਮਾਰ ਪਿਤਾ ਨਾਲ ਜੰਮ ਕੇ ਡਾਂਸ ਕੀਤਾ ਜਿਸ ਬਾਰੇ ਇੱਕ ਵੀਡੀਉ ਵਾਇਰਲ ਹੋ ਗਈ ਹੈ ਤੇ ਦੇਖਣ ਵਾਲੇ ਪਿਤਾ ਤੇ ਬੇਟੀ ਦਾ ਪਿਆਰ ਦੇਖ ਕੇ ਆਪਣੀਆਂ ਅੱਖਾਂ ਵਿਚੋਂ ਹੰਝੂ ਨਹੀਂ ਰੋਕ ਰਹੇ। 3.29 ਮਿੰਟ ਦਾ ਇਹ ਵੀਡੀਉ ਬੜਾ ਹੀ ਭਾਵੁਕ ਕਰ ਦੇਣ ਵਾਲਾ ਹੈ ਕਿਉਂਕਿ ਇੱਕ ਬੇਟੀ ਕਿਸੇ ਵੀ ਹਾਲਤ 'ਚ ਆਪਣੇ ਪਿਤਾ ਨੂੰ ਆਪਣੇ ਵਿਆਹ 'ਚ ਸ਼ਾਮਲ ਕਰਨਾ ਚਾਹੁੰਦੀ ਸੀ।
ਦੁਲਹਨ ਮੈਰੀ ਵਾਰਨ ਇੱਕ ਡਾਂਸ ਟੀਚਰ ਹੈ ਤੇ ਪਿਛਲੇ ਦਿਨੀਂ ਉਸ ਦੀ ਸ਼ਾਦੀ ਸੀ। ਉਸ ਦੇ ਪਿਤਾ ਦਿਮਾਗੀ ਕੈਂਸਰ ਤੋਂ ਪੀੜਤ ਹਨ ਤੇ ਜਿਸ ਦਾ ਕੋਈ ਇਲਾਜ ਨਹੀਂ ਹੈ ਪਰ ਉਹ ਹਸਪਤਾਲ 'ਚ ਦੀ ਦਾਖ਼ਲ ਹਨ। ਵਿਆਹ ਤੋਂ ਪਹਿਲਾਂ ਮੈਰੀ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਤਾ ਨੂੰ ਵਿਆਹ 'ਚ ਸ਼ਾਮਲ ਕਰਨਾ ਚਾਹੁੰਦੀ ਹੈ ਪਰ ਡਾਕਟਰਾਂ ਨੇ ਮਨਾ ਕਰ ਦਿੱਤਾ। ਇਸ ਤੋਂ ਬਾਅਦ ਮੈਰੀ ਨੇ ਹਸਪਤਾਲ 'ਚ ਆ ਕੇ ਪਿਤਾ ਨੂੰ ਵੀਲ ਚੇਅਰ 'ਤੇ ਬਿਠਾ ਕੇ ਉਸ ਦੇ ਨਾਲ ਪਰੰਪਰਿਕ ਡਾਂਸ ਕੀਤਾ।