• Home
  • 157 ਪੰਜਾਬਣਾਂ ਨੇ 3600 ਮੀਟਰ ਉੱਚੀ ਹਿਮਾਲਿਆ ਦੀ ਚੰਦਰਖਾਨੀ ਚੋਟੀ ਨੂੰ ਸਰ ਕਰਨ ਦਾ ਬੀੜਾ ਚੁੱਕਿਆ-ਬਠਿੰਡਾ ਦੀਆਂ ਮੁਟਿਆਰਾਂ ਵੀ ਹੋਈਆਂ ਸ਼ਾਮਿਲ

157 ਪੰਜਾਬਣਾਂ ਨੇ 3600 ਮੀਟਰ ਉੱਚੀ ਹਿਮਾਲਿਆ ਦੀ ਚੰਦਰਖਾਨੀ ਚੋਟੀ ਨੂੰ ਸਰ ਕਰਨ ਦਾ ਬੀੜਾ ਚੁੱਕਿਆ-ਬਠਿੰਡਾ ਦੀਆਂ ਮੁਟਿਆਰਾਂ ਵੀ ਹੋਈਆਂ ਸ਼ਾਮਿਲ

ਬਠਿੰਡਾ, ( ਖ਼ਬਰ ਵਾਲੇ ਬਿਊਰੋ )-ਯੂਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਮਾਨਯੋਗ ਸ਼੍ਰ. ਰਾਣਾ ਗੁਰਮੀਤ ਸਿੰਘ ਸੋਢੀ ਦੀ ਸਰਪ੍ਰਸਤੀ ਹੇਠ ਨੌਜਵਾਨ ਲੜਕੇ, ਲੜਕੀਆਂ ਨੂੰ ਪਹਾੜੀ ਇਲਾਕਿਆਂ ਮੁਤਾਬਿਕ ਮਾਨਸਿਕ ਅਤੇ ਜਿਸਮਾਨੀ ਤੌਰ ਤੇ ਤਿਆਰ ਕਰਨ ਲਈ ਹਿਮਾਚਲ ਪ੍ਰਦੇਸ਼ ਵਿਚ ਲਗਾਏ ਜਾ ਰਹੇ 10 ਦਿਨਾਂ ਹਾਈਕਿੰਗ ਟਰੈਕਿੰਗ ਕੈਂਪ ਵਿਚ ਜ਼ਿਲ•ਾ ਬਠਿੰਡਾ ਦੀਆਂ 7 ਵਿਦਿਆਰਥਣਾਂ ਨੇ ਭਾਗ ਲਿਆ। ਜਿਨ•ਾਂ ਵਿਚੋਂ ਰਮਨਦੀਪ ਕੌਰ ਪਿੰਡ ਕੋਟਫੱਤਾ, ਸੁਖਦੀਪ ਕੌਰ-ਚੱਠੇਵਾਲਾ, ਵੀਰਪਾਲ ਕੌਰ, ਨਵਜੋਤ ਕੌਰ- ਚਾਉਕੇ, ਰਾਜਪਾਲ ਕੌਰ ਖੋਖਰ, ਕਮਲਦੀਪ ਕੌਰ ਅਤੇ ਜਸਵੀਰ ਕੌਰ ਪਿੰਡ ਯਾਤਰੀ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲਿਆ ਗਿਆ।
ਉਨ•ਾਂ ਦੱਸਿਆ ਕਿ  ਪੰਜਾਬ ਭਰ ਵਿਚੋਂ 157 ਨੌਜਵਾਨ ਲੜਕੀਆਂ ਨੇ ਚੰਦਰਖਾਨੀਪਾਸ ਜਿਸ ਦੀ ਉਚਾਈ 3600 ਮੀਟਰ  ਹੈ, ਨੂੰ ਪਾਰ ਕਰਨ ਲਈ ਟਰੈਕਿੰਗ ਕੀਤੀ । ਜ਼ਿਲ•ੇ ਦੀਆਂ ਲੜਕੀਆਂ ਵਲੋਂ ਸਭ ਤੋਂ ਪਹਿਲਾਂ ਚੋਟੀ ਪਾਰ ਕਰਦਿਆਂ ਹੋਰ ਸਾਥੀ ਟ੍ਰੈਕਰਜ ਨੂੰ ਵੀ ਇਸ ਨੂੰ ਪਾਰ ਕਰਨ ਵਿਚ ਸਹਾਇਤਾ ਕੀਤੀ।  ਉਨ•ਾਂ ਦੱਸਿਆ ਕਿ ਇਹ ਬਠਿੰਡਾ ਜ਼ਿਲ•ੇ ਦੀਆਂ ਪਹਿਲੀਆਂ ਕੁੜੀਆਂ ਹਨ ਜਿਨ•ਾਂ ਨੇ ਇਸ ਦਰ•ੇ  ਨੂੰ ਪਾਰ ਕਰਨ ਦਾ ਸਾਹਸ ਦਿਖਾਇਆ। ਰਸਤੇ 'ਚ ਸੇਬ, ਅਖਰੋਟ ਅਤੇ ਜਪਾਨੀ ਫਲਾਂ ਦੇ ਬਾਗਾਂ 'ਚੋਂ ਗੁਜਰਦਿਆਂ ਇਨ•ਾਂ ਵਿਦਿਆਰਥਣਾਂ ਨੇ ਪੂਰੇ ਅਨੁਸ਼ਾਸਨ ਅਤੇ ਜਿੰਮੇਵਾਰੀ ਨਾਲ ਦਸ ਰੋਜ਼ਾ ਕੈਂਪ ਦੀ ਹਰ ਡਿਉਟੀ ਨੂੰ ਤਨਦੇਹੀ ਨਾਲ ਨਿਭਾਇਆ। ਖੇਡਾਂ ਦੇ ਸ਼ੈਸਨ ਵਿਚ ਰੱਸਾਕਸੀ ਅਤੇ ਰੁਮਾਲ ਚੁੱਕ ਦੇ ਜ਼ਿਲ•ੇ ਵਾਰ ਮੁਕਾਬਲਿਆਂ 'ਚ ਮੋਹਰੀ ਸਥਾਨ ਹਾਸਲ ਕੀਤਾ। ਟਰੈਕਿੰਗ ਦੌਰਾਨ ਭਾਰੀ ਮੀਂਹ ਅਤੇ ਸਿੱਧੀ ਚੜ•ਾਈ ਦੀ ਚੁਣੋਤੀ ਨੂੰ ਪਾਰ ਕਰਨ ਲਈ ਇਨ•ਾਂ ਵਿਦਿਆਰਥਣਾਂ ਵਲੋਂ ਰਸਤੇ ਵਿਚ ਦੋ ਥਾਵਾਂ ਤੇ ਟੈਂਟ ਲਗਾਕੇ ਇਸ ਨੂੰ ਸਰ ਕੀਤਾ ਅਤੇ ਮੁਸਕਿਲ ਹਾਲਾਤਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ।  ਇਨ•ਾਂ ਵਿਦਿਆਰਥਣਾਂ ਨੇ ਭਵਿੱਖ ਵਿਚ ਵੀ ਇਸ ਕੈਂਪ ਤੋਂ ਪ੍ਰੇਰਤ ਹੋ ਕੇ ਟਰੈਕਿੰਗ ਰਾਹੀਂ ਮਿਹਾਚਲ ਪ੍ਰਦੇਸ਼ ਦੇ ਹੋਰ ਦਰ•ੇ ਅਤੇ ਸਾਹਸਕ ਗਤੀ-ਵਿੱਧੀਆਂ ਵਿਚ ਅੱਗੇ ਤੋਂ ਵੱਧ ਚੜ•ਕੇ ਭਾਗ ਲੈਣ ਦਾ ਪ੍ਰਣ ਕੀਤਾ। ਕੈਂਪ ਤੋਂ ਸਫ਼ਲਤਾ ਪੂਰਵਕ ਵਾਪਸ ਪਰਤਨ 'ਤੇ ਐਸ.ਐਸ.ਪੀ. ਬਠਿੰਡਾ ਡਾ. ਨਾਨਕ ਸਿੰਘ ਵਲੋਂ ਇਨ•ਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਮਾਜਿਕ ਖੇਤਰ 'ਚ ਵੱਧ ਚੜ•ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ, ਯੂਵਕ ਸੇਵਾਵਾਂ, ਬਠਿੰਡਾ ਸ਼੍ਰੀ ਕੁਲਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਉਨ•ਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਵਲੋਂ ਜ਼ਿਲ•ੇ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਜੀਵਨ ਪ੍ਰਣਾਲੀ ਬਾਰੇ ਜਾਣੂ ਕਰਵਾਉਂਣਾ ਆਤਮ ਵਿਸ਼ਵਾਸ਼, ਸਾਹਸੀ ਰੁਚੀਆਂ ਕੁਦਰਤੀ ਰੂਪ ਵਿਚ ਆਈ ਮੁਸਕਿਲਾਂ ਪ੍ਰਸਿਥਤੀਆਂ ਦਾ ਸਾਹਮਣÎਾ ਕਰਨ ਅਤੇ ਘੱਟੋ ਘੱਟ ਸਾਧਨਾਂ ਨਾਲ ਵੱਧ ਤੋਂ ਵੱਧ ਪ੍ਰਸੰਨਤਾ ਹਾਸਿਲ ਕਰਨ ਲਈ ਇਨ•ਾਂ ਗਤੀਵਿਧੀਆਂ ਦਾ ਆਯੋਜਿਨ ਕੀਤਾ ਜਾਂਦਾ ਹੈ।