• Home
  • ਸਨੀ ਇਨਕਲੇਵ ਦੇ ਮਾਲਕ ਬਾਜਵਾ ਨੂੰ 2 ਸਾਲ ਦੀ ਸਜ਼ਾ ਤੇ 2 ਲੱਖ 21ਹਜ਼ਾਰ ਦਾ ਜੁਰਮਾਨਾ

ਸਨੀ ਇਨਕਲੇਵ ਦੇ ਮਾਲਕ ਬਾਜਵਾ ਨੂੰ 2 ਸਾਲ ਦੀ ਸਜ਼ਾ ਤੇ 2 ਲੱਖ 21ਹਜ਼ਾਰ ਦਾ ਜੁਰਮਾਨਾ

ਚੰਡੀਗੜ੍ਹ- (ਖਬਰ ਵਾਲੇ ਬਿਊਰੋ ) ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਮੁਹਾਲੀ ਤੇ ਖਰੜ ਦੇ ਇਲਾਕਿਆਂ ਨੂੰ ਆਪਸ ਚ ਜੋੜ ਕੇ ਵੱਖ ਵੱਖ ਸੈਕਟਰਾਂ ਚ ਤਬਦੀਲ ਕਰਨ ਵਾਲੇ ਤੇ ਪ੍ਰਾਪਰਟੀ ਕਾਰੋਬਾਰ ਚ ਕਾਂਗਰਸ ਸਮਝੇ ਜਾਂਦੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਪੰਜਾਬ ਸਟੇਟ ਉਪਭੋਗਤਾ ਅਦਾਲਤ ਨੇ ਦੋ ਸਾਲ ਦੀ ਸਜ਼ਾ ਅਤੇ ਦੋ ਲੱਖ ਇੱਕੀ ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਸੁਣਾਇਆ ਹੈ ।

ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਵਾਸੀ ਸੈਕਟਰ -49 ਨੇ ਅੱਠ ਸਾਲ ਪਹਿਲਾਂ ਜਰਨੈਲ ਸਿੰਘ ਬਾਜਵਾ ਮੈਨੇਜਿੰਗ ਡਾਇਰੈਕਟਰ ਬਾਜਵਾ ਡਿਵੈਲਪਰ ਨੂੰ ਸੈਕਟਰ-123 ਚ "ਵਿਲਾ "ਬਣਾਉਣ ਵਾਸਤੇ 20 ਲੱਖ ਰੁਪਏ ਦਿੱਤੇ ਸਨ ,ਜੋ ਕਿ ਚਾਰ ਕਿਸ਼ਤਾਂ ਵਿੱਚ ਚੈੱਕਾਂ ਰਾਹੀਂ ਅਦਾਇਗੀ ਸਤੰਬਰ 2012ਤੱਕ ਕਰ ਦਿੱਤੀ ਸੀ । 123- ਸੈਕਟਰ ਵਿੱਚ 200  ਘਰ ਬਣਾਉਣੇ ਸਨ   ,ਜਿਸ ਨੂੰ ਬਾਜਵਾ ਡਿਵੈਲਪਰਜ਼ ਤੇ ਮੈਰੀਨਰ ਬਿਲਡਰ ਜਿਨ੍ਹਾਂ ਦਾ ਆਪਸ ਵਿਚ ਸਮਝੌਤਾ ਸੀ ਨੇ ਨਿਰਧਾਰਤ ਸਮੇਂ ਚ ਬਣਾ ਕੇ ਉਨ੍ਹਾਂ ਨੂੰ ਦੇਣੇ ਸਨ ।ਪਰ ਬਾਜਵਾ ਡਿਵੈਲਪਰ ਵੱਲੋਂ ਉਸ ਨੂੰ" ਵਿਲਾ"  ਬਣਾਉਣ  ਦੀ ਥਾਂ ਤੇ ਤਿੰਨ ਸੌ ਗਜ਼ ਦਾ ਪਲਾਟ ਹੀ ਦਿੱਤਾ ਗਿਆ । ਵਿਲਾ ਬਣਾਉਣ ਚ ਬਹੁਤ ਜ਼ਿਆਦਾ ਦੇਰੀ ਕਾਰਨ ਹਰਜਿੰਦਰ ਸਿੰਘ ਨੇ ਉਪਭੋਗਤਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ । ਪਿਛਲੇ ਸਾਲ ਉਪਭੋਗਤਾ ਅਦਾਲਤ ਨੇ ਬਾਜਵਾ ਡਿਵੈਲਪਰ ਨੂੰ ਹਰਜਿੰਦਰ ਸਿੰਘ ਦੇ ਵੀਹ ਲੱਖ ਰੁਪਏ ਵਾਪਸ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਸੀ । ਡਿਵੈਲਪਰ ਬਾਜਵਾ ਵੱਲੋਂ ਅਦਾਲਤ ਦਾ ਹੁਕਮ ਦੀ ਪਾਲਣਾ ਨਾ ਕਰਨ ਤੇ ਹਰਜਿੰਦਰ ਸਿੰਘ ਨੇ ਪੰਜਾਬ ਸਟੇਟ ਉਪਭੋਗਤਾ ਅਦਾਲਤ ਚ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕੀਤੀ ਸੀ ,  ਜਿਸ ਤੇ ਅਦਾਲਤ ਨੇ ਸਖਤ ਫੈਸਲਾ ਲੈਂਦਿਆਂ ਜਰਨੈਲ ਸਿੰਘ ਬਾਜਵਾ ਨੂੰ ਦੋ ਸਾਲ ਦੀ ਸਜ਼ਾ ਤੋਂ ਇਲਾਵਾ 20 ਲੱਖ ਰੁਪਏ ਹਰਜਿੰਦਰ ਸਿੰਘ ਨੂੰ ਵਾਪਸ ਤੇ 2 ਲੱਖ ਰੁਪਏ ਸ਼ਿਕਾਇਤ ਕਰਤਾ ਨੂੰ ਉਸ ਦੇ ਹਰਾਸ ਹੋਣ ਦੇ ਅਤੇ 21ਹਜ਼ਾਰ ਜੁਰਮਾਨਾ ਹਰਜਿੰਦਰ ਸਿੰਘ ਦੇ ਲਿਟੀਗੇਸ਼ਨ ਖਰਚੇ ਦੇਣ ਦੇ ਹੁਕਮ ਦਿੱਤੇ ਹਨ ।