• Home
  • ਚੋਣ ਕਮਿਸ਼ਨ ਨੇ ਪੰਜਾਬ ਚ ਪੜ੍ਹੋ ਕਿਹੜੀਆਂ ਅਸਾਮੀਆਂ ਭਰਤੀ ਕਰਨ ਲਈ ਦਿੱਤੀ ਮਨਜ਼ੂਰੀ..?

ਚੋਣ ਕਮਿਸ਼ਨ ਨੇ ਪੰਜਾਬ ਚ ਪੜ੍ਹੋ ਕਿਹੜੀਆਂ ਅਸਾਮੀਆਂ ਭਰਤੀ ਕਰਨ ਲਈ ਦਿੱਤੀ ਮਨਜ਼ੂਰੀ..?

ਚੰਡੀਗੜ•, 11 ਅਪ੍ਰੈਲ :
ਭਾਰਤੀ ਚੋਣ ਕਮਿਸ਼ਨ ਨੇ ਡਾਇਰੈਕਟੋਰੇਟ ਹੈਲਥ ਸਰਵਿਸਿਜ਼ (ਡੀ.ਐਚ.ਐਸ.) ਪੰਜਾਬ ਦੇ ਵਿਭਿੰਨ ਪ੍ਰਸਤਾਵਾਂ ਲਈ ਮਨਜ਼ੂਰੀ ਦੇ ਦਿੱਤੀ ਹੈ। 
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਸੇਵਾਵਾਂ ਵਿਭਾਗ ਨੇ ਨੰਗਲ, ਤਲਵਾੜਾ ਅਤੇ ਸੁੰਦਰਨਗਰ ਵਿਖੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਐਸ.) ਦੇ 3 ਹਸਪਤਾਲਾਂ ਵਿੱਚ ਠੇਕਾ ਅਧਾਰ ਉੱਤੇ ਮੈਡੀਕਲ ਅਫ਼ਸਰਾਂ ਅਤੇ ਸਪੈਸ਼ਲਿਸਟਾਂ ਦੀਆਂ ਅਸਾਮੀਆਂ ਭਰਨ ਅਤੇ ਇਸ਼ਤਿਹਾਰ ਲਈ, ਇਫਕੋ-ਟੋਕੀਓ ਇਨਸ਼ੋਰੈਂਸ ਸੀ.ਓਜ਼ ਨੂੰ ਆਇਊਸ਼ਮਾਨ ਭਾਰਤ-ਸਰਵ ਸਿਹਤ ਬੀਮਾ ਯੋਜਨਾ (ਏ.ਬੀ-ਐਸ.ਐਸ.ਬੀ.ਵਾਈ.) ਦੇ ਲਾਗੂ ਕਰਨ ਲਈ ਐਵਾਰਡ ਆਫ ਵਰਕ ਦੀ ਮਨਜ਼ੂਰੀ ਅਤੇ ਹਸਪਤਾਲਾਂ ਦੇ ਕੰਪਿਊਟਰਾਈਜੇਸ਼ਨ ਲਈ ਸੀਡੈਕ (ਸੀ.ਡੀ.ਏ.ਸੀ.) ਨਾਲ ਸਮਝੌਤਾ ਸਹੀਬੱਧ ਕਰਨ ਦੀ ਮਨਜ਼ੂਰੀ ਲਈ ਕਲੈਰੀਫਿਕੇਸ਼ਨ ਦੀ ਮੰਗ ਕੀਤੀ ਗਈ ਸੀ। ਭਾਰਤੀ ਚੋਣ ਕਮਿਸ਼ਨ ਨੇ ਇਹ ਮਨਜ਼ੂਰੀ ਇਸ ਸ਼ਰਤ ਉੱਤੇ ਦਿੱਤੀ ਹੈ ਕਿ ਇਸ ਤੋਂ ਕੋਈ ਸਿਆਸੀ ਲਾਹਾ ਨਾ ਲਿਆ ਜਾਵੇ।