• Home
  • ਪਾਕਿਸਤਾਨ ਇੰਝ ਨਿਕਲੇਗਾ ਮਾਲੀ ਸੰਕਟ ‘ਚੋਂ?

ਪਾਕਿਸਤਾਨ ਇੰਝ ਨਿਕਲੇਗਾ ਮਾਲੀ ਸੰਕਟ ‘ਚੋਂ?

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਪਾਕਿਸਤਾਨ 'ਤੇ ਦਿਨੋਂ-ਦਿਨ ਮਾਲੀ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਦੂਜੇ ਪਾਸੇ ਅਮਰੀਕਾ ਵਲੋਂ ਹੱਥ ਪਿਛੇ ਖਿੱਚ ਲਏ ਜਾਣ ਕਾਰਨ ਵੀ ਪਾਕਿਸਤਾਨ ਨਵੀਂ ਕੁੜਿੱਕੀ 'ਚ ਫਸ ਗਿਆ ਹੈ। ਕਰਜ਼ੇ 'ਚ ਡੁੱਬੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਬੇਲਆਊਟ ਪੈਕੇਜ ਨੂੰ ਲੈਣ ਤੋਂ ਬਚਣ ਲਈ ਨਵੀਂ ਤਰਕੀਬ ਲੱਭੀ ਹੈ। ਉਹ ਲਗਜ਼ਰੀ ਕਾਰਾਂ, ਸਮਾਰਟ ਫ਼ੋਨਾਂ ਤੇ ਪਨੀਰ ਦੇ ਆਯਾਤ 'ਤੇ ਪਾਬੰਦੀ ਲਾਉਣ ਜਾ ਰਿਹਾ ਹੈ। ਸਰਕਾਰ ਭਿਆਨਕ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਲਈ ਜਲਦੀ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਫੈਸਲੇ ਵਿਚ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਲਗਜ਼ਰੀ ਕਾਰਾਂ, ਸਮਾਰਟਫੋਨ ਦੇ ਨਾਲ-ਨਾਲ ਪਨੀਰ ਦੀ ਦਰਾਮਦ 'ਤੇ ਪਾਬੰਦੀ ਲਗਾ ਸਕਦੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਾਲ ਹੀ ਵਿਚ ਇਕ ਬੈਠਕ ਹੋਈ ਸੀ। ਵਿੱਤ ਮੰਤਰੀ ਅਸਦ ਉਮਰ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਵਿਚ ਹਾਲ ਹੀ ਵਿਚ ਬਣਾਈ ਗਈ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਮੌਜੂਦ ਸਨ।। ਦਰਾਮਦ ਘਟਾਉਣ ਅਤੇ ਬਰਾਮਦ ਵਧਾਉਣ ਲਈ ਕਈ ਵਿਚਾਰਾਂ 'ਤੇ ਚਰਚਾ ਕੀਤੀ ਗਈ ਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੀ ਇਸ ਨੀਤੀ ਬਾਰੇ ਦੂਜੇ ਦਾ ਕੀ ਪ੍ਰਤੀਕਰਮ ਹੋਵੇਗਾ।