• Home
  • 20 ਫ਼ੀਸਦੀ ਟੈਕਸ ਦੇ ਵਿਰੋਧ ‘ਚ ਤਿੰਨ ਰਾਜਾਂ ਦੇ ਵਪਾਰੀਆਂ ਦੀ ਮੀਟਿੰਗ 24 ਨੂੰ ਗੰਗਾਨਗਰ ‘ਚ

20 ਫ਼ੀਸਦੀ ਟੈਕਸ ਦੇ ਵਿਰੋਧ ‘ਚ ਤਿੰਨ ਰਾਜਾਂ ਦੇ ਵਪਾਰੀਆਂ ਦੀ ਮੀਟਿੰਗ 24 ਨੂੰ ਗੰਗਾਨਗਰ ‘ਚ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਕੇਂਦਰ ਸਰਕਾਰ ਵੱਲੋ ਨਰਮੇ ਕਪਾਹ ਦੀ ਖਰੀਦ ਦੌਰਾਨ ਆੜ੍ਹਤੀਆਂ ਤੇ 20 ਫ਼ੀਸਦੀ ਟੈਕਸ ਲਾਉਣ ਦੇ ਫੈਸਲੇ ਵਿਰੁੱਧ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਾਲੀ ਨਰਮਾ ਕਪਾਹ ਪੱਟੀ ਕੇ ਵਪਾਰੀ ਲਾਮਬੰਦ ਹੋ ਗਏ ਹੈ।  ਇਸ ਫੈਸਲੇ ਦਾ ਵਿਰੋਧ ਕਰਨ ਲਈ ਗੁਆਂਢੀ ਸੂਬੇ ਰਾਜਸਥਾਨ ਦੇ ਸ਼ਹਿਰ ਸ਼੍ਰੀ ਗੰਗਾਨਗਰ ਵਿਖੇ 24 ਅਗਸਤ ਨੂੰ ਇਕ ਸਾਂਝੀ ਮੀਟਿੰਗ ਰੱਖ ਲਈ ਹੈ। ਦ ਗੰਗਾਨਗਰ ਟ੍ਰੇਡਰ ਐਸੋਸ਼ੀਏਸ਼ਨ ਵੱਲੋ ਸੱਦੀ ਗਈ ਇਸ ਮੀਟਿੰਗ ਵਿਚ ਪੰਜਾਬ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ , ਅਬੋਹਰ ਤੋਂ ਅਨਿਲ ਨਗੌਰੀ ਅਤੇ ਹਰਿਆਣਾ ਤੋਂ ਕਈ ਵਪਾਰੀ ਆਗੂ ਆਉਣਗੇ। ਏਧਰ ਪੰਜਾਬ ਨੇ ਵੀ ਸੂਬੇ ਦੀਆਂ ਸਾਰੀਆਂ ਮੰਡੀਆਂ ਦੇ ਵਪਾਰੀਆਂ ਦੀ ਮੀਟਿੰਗ 28 ਅਗਸਤ ਨੂੰ ਮੁਕਤਸਰ ਵਿਚ ਰੱਖੀ ਹੈ। ਜਾਣਕਾਰੀ ਅਨੁਸਾਰ , ਜੇਕਰ ਸਰਕਾਰਾਂ ਆਪਣੇ ਫੈਸਲੇ ਵਾਪਿਸ ਨਹੀਂ ਲੈਂਦੀਆਂ ਤਾਂ ਵਪਾਰੀ ਮੰਡੀਆਂ ਬੰਦ ਕਰਨ ਦਾ ਫੈਸਲਾ ਵੀ ਲੈ ਸਕਦੇ ਹਨ। ਵਪਾਰੀ ਐੱਫ ਸੀ ਆਈ ਵੱਲੋ ਨਰਮੇ -ਕਪਾਹ ਦੀ ਸਿੱਧੀ ਖਰੀਦ ਦਾ ਵੀ ਵਿਰੋਧ ਕਰ ਰਹੇ ਹਨ।