• Home
  • ਗੁਰੂ ਨਾਨਕ ਸਾਹਿਬ ਦੇ ਗੁਰਪਰਬ ਸਬੰਧੀ ਮੁੱਖ ਮੰਤਰੀ ਦੀ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਜਾਰੀ

ਗੁਰੂ ਨਾਨਕ ਸਾਹਿਬ ਦੇ ਗੁਰਪਰਬ ਸਬੰਧੀ ਮੁੱਖ ਮੰਤਰੀ ਦੀ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਜਾਰੀ

ਸੁਲਤਾਨਪੁਰ ਲੋਧੀ, (ਖ਼ਬਰ ਵਾਲੇ ਬਿਊਰੋ): 550 ਸਾਲਾ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਸੰਤ ਸਮਾਜ  ਨਾਲ ਮੀਟਿੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਚੁਕੇ ਹਨ। ਮੀਟਿੰਗ ਵਿਚ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਹਨ। ਇਹ ਮੀਟਿੰਗ ਮੁੱਖ ਦਾਣਾ ਮੰਡੀ ਵਿਚ ਚਲ ਰਹੀ ਹੈ ਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਕੈਬਨਿਟ ਮੰਤਰੀ ਜਿਹੜੇ ਮੀਟਿੰਗ 'ਚ ਸ਼ਾਮਲ ਹੋਏ ਹਨ ਉਨਾਂ ਵਿਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਤੇ ਵਿਜੇਇੰਦਰ ਸਿੰਗਲਾ ਦੇ ਨਾਮ ਸਾਹਮਣੇ ਆ ਰਹੇ ਹਨ। ਇਸ ਮੌਕੇ ਪੂਰੇ ਪ੍ਰਬੰਧਾਂ ਨੂੰ ਦੇਖ ਰਹੇ ਵਿਧਾਇਕ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 550 ਸਾਲਾ ਸ਼ਤਾਬਦੀ ਸਮਾਗਮ ਨੂੰ ਵਿਸ਼ਵ ਪੱਧਰੀ ਮਨਾਉਣ ਲਈ ਬਹੁਤ ਹੀ ਗੰਭੀਰ ਹਨ ਤੇ ਉਨਾਂ ਇਸ ਸਬੰਧੀ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਸੰਤ ਸਮਾਜ ਨਾਲ ਮੀਟਿੰਗ ਆਯੋਜਿਤ ਕੀਤੀ ਹੈ ਤਾਂਕਿ ਸਮਾਗਮ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।। ਚੀਮਾ ਨੇ ਕਿਹਾ ਕਿ ਇਹ ਸਾਡੇ ਲਈ ਖੁਸ਼ਕਿਸਮਤੀ ਤੇ ਵਡਭਾਗਾ ਮੌਕਾ ਹੈ ਕਿ ਸਾਨੂੰ 550 ਸਾਲਾ ਗੁਰਪੁਰਬ ਸ਼ਤਾਬਦੀ ਸਮਾਗਮ ਵਜੋਂ ਮਨਾਉਣ ਦਾ ਮੌਕਾ ਮਿਲਿਆ ਹੈ, ਜਿਸ ਨੂੰ ਸਰਕਾਰ ਮਨਾਉਣ 'ਚ ਕੋਈ ਕਸਰ ਨਹੀਂ ਛੱਡੇਗੀ। ਉਨ•ਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਪੂਰਨ ਮਾਨਵਤਾ ਦੇ ਮੋਹਰੀ ਸਨ ਇਸ ਲਈ ਸਾਡਾ ਸਾਰਿਆਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਇਸ ਸਮਾਗਮ ਨੂੰ ਸਾਂਝੇ ਤੌਰ 'ਤੇ ਸਫਲਤਾਪੂਰਵਕ ਮਨਾਉਣ 'ਚ ਆਪਣਾ ਪੂਰਾ ਸਹਿਯੋਗ ਦਈਏ।