• Home
  • ਕਾਂਗਰਸ ਮੈਨੀਫੈਸਟੋ ਵਿਚ ਨੋਜਵਾਨਾਂ ਨੂੰ ਪਹਿਲ-ਪ੍ਰਨੀਤ ਕੌਰ

ਕਾਂਗਰਸ ਮੈਨੀਫੈਸਟੋ ਵਿਚ ਨੋਜਵਾਨਾਂ ਨੂੰ ਪਹਿਲ-ਪ੍ਰਨੀਤ ਕੌਰ

ਪਟਿਆਲਾ, 24 ਅਪ੍ਰੈਲ- ਕਾਂਗਰਸ ਨੇਤਾ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਐਨ.ਐਸ.ਯੂ.ਆਈ ਵਲੋਂ ਆਯੋਜਿਤ ਵਿਦਿਆਰਥੀਆਂ ਦੀ ਇਕ ਭਰਵੀਂ ਮੀਟਿੰਗ ਨੂੰ ਅਮਰ ਆਸ਼ਰਮ ਪਟਿਆਲਾ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਨੋਜਵਾਨ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਐਨ.ਐਸ.ਯੂ. ਆਈ ਦੇ ਨੈਸ਼ਨਲ ਸਕੱਤਰ ਦੁਪਿੰਦਰ ਲਵਲੀ ਗਾਜੇਵਾਸੀਆ, ਅਮਰਿੰਦਰ ਸਿੰਘ ਖਹਿਰਾ ਚੇਅਰਮੈਨ ਪੰਜਾਬ ਯੂਨੀਵਰਸਿਟੀ ਵਲੋਂ ਸਮੁਚੇ ਹਲਕੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੋਜਵਾਨਾਂ ਦੀ ਭਰਵੀਂ ਮੀਟਿੰਗ ਦੋਰਾਨ ਕੀਤਾ। ਉਹਨਾ ਅੱਗੇ ਕਿਹਾ ਮੈਨੀਫੈਸਟੋ ਵਿਚ ਗਰੀਬ ਵਰਗ ਜਿਨਾਂ ਦੀ ਆਮਦਨ ਛੇ ਹਜਾਰ ਰੁਪਏ ਮਹੀਨੇ ਤੋਂ ਘੱਟ ਹੋਵੇਗੀ ਉਹਨਾ ਨੂੰ ਕਾਗਰਸ ਸਰਕਾਰ ਬਣਨ ਤੇ ਛੇ ਹਜਾਰ ਰੁਪਿਆ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਹੁਣ ਤੱਕ ਛੇ ਲੱਖ ਨੋਜਵਾਨਾਂ ਨੂੰ ਰੋਜਗਾਰ ਦਿੱਤਾ ਜਾ ਚੁੱਕਾ ਹੈ। ਛੇਤੀ ਹੀ ਰਾਜ ਦੇ ਤਿੰਨ ਲੱਖ ਨੋਜਵਾਨਾਂ ਨੂੰ ਮੋਬਾਇਲ ਦਿੱਤੇ ਜਾਣਗੇ। ਇਸ ਮੋਕੇ ਤੇ ਪ੍ਰਨੀਤ ਕੌਰ ਨੇ ਵਿਦਿਆਰਥੀਆਂ ਵਲੋਂ ਪੁਛੇ ਗਏ ਸਵਾਲਾਂ ਦੇ ਜੁਵਾਬ ਦਿੱਤੇ ਅਤੇ ਉਹਨਾ ਨੂੰ ਭਰੋਸਾ ਦਿਵਾਇਆ ਕਿ ਉਹਨਾ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੋਕੇ ਗੁਰਕਮਲ ਕਾਲੇਕਾ, ਜਿਲਾ ਪ੍ਰਧਾਨ, ਤੇਜਿੰਦਰ ਸਿੰਘ ਮਹਿੰਦਰਾ ਕਾਲਜ, ਹਰਜਿੰਦਰ ਰਾਟੋਲ, ਨਰਿੰਦਰ ਅੱਤਰੀ, ਦਵਿੰਦਰ ਚੱਠਾ, ਜੱਗੀ ਅਤੇ ਈਸ਼ੂ ਸ਼ੇਰਮਾਜਰਾ ਸਮੇਤ ਹਜਾਰਾਂ ਦੀ ਗਿਣਤੀ ਵਿਚ ਨੋਜਵਾਨ ਵਰਗ ਵੀ ਹਾਜਰ ਸੀ।