• Home
  • ਬਰਗਾੜੀ ਕਾਂਡ  ਡੇਰਾ ਪ੍ਰੇਮੀਆਂ ਨੇ ਹੀ ਕੀਤਾ-ਪੁਲਿਸ ਨੇ ਦਿੱਤੀ ਅਦਾਲਤ ਚ ਅਰਜ਼ੀ-ਗ੍ਰਿਫ਼ਤਾਰ ਕੀਤੇ 6 ਡੇਰਾ ਪ੍ਰੇਮੀਆਂ ਦਾ 16 ਤੱਕ ਦਿੱਤਾ ਅਦਾਲਤ ਨੇ ਰਿਮਾਂਡ

ਬਰਗਾੜੀ ਕਾਂਡ  ਡੇਰਾ ਪ੍ਰੇਮੀਆਂ ਨੇ ਹੀ ਕੀਤਾ-ਪੁਲਿਸ ਨੇ ਦਿੱਤੀ ਅਦਾਲਤ ਚ ਅਰਜ਼ੀ-ਗ੍ਰਿਫ਼ਤਾਰ ਕੀਤੇ 6 ਡੇਰਾ ਪ੍ਰੇਮੀਆਂ ਦਾ 16 ਤੱਕ ਦਿੱਤਾ ਅਦਾਲਤ ਨੇ ਰਿਮਾਂਡ

to

ਮੋਗਾ, 12 ਜੂਨ (ਖ਼ਬਰ ਵਾਲੇ ਬਿਊਰੋ ) : ਬਰਗਾੜੀ ਵਿਖੇ ਤੇ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਪ੍ਰੇਮੀਆਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ,ਇਸ ਗੱਲ ਦਾ ਪ੍ਰਗਟਾਵਾ ਉਸ ਸਮੇਂ ਹੋਇਆ ਜਦੋਂ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਦਿੱਤੀ ਗਈ ਦਰਖਾਸਤ ਦੇ ਕੇ ਕੀਤਾ ।ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਦੀ ਅਦਾਲਤ ਵਿੱਚ 6 ਡੇਰਾ ਪ੍ਰੇਮੀਆ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਪਲਿਸ ਨੇ ਦਾਅਵਾ ਕੀਤਾ ਕਿ ਇਹਨਾਂ ਡੇਰਾ ਪ੍ਰੇਮੀਆ ਨੇ ਹੀ ਬਰਗਾੜੀ ਕਾਂਡ ਦੀ ਸਾਜਿਸ਼ ਰਚ ਕੇ ਗੁਰੂ ਗੰ੍ਰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਅਤੇ ਬੇਅਦਬੀ ਕਰਕੇ ਪੱਤਰੇ  ਪਿੰਡ ਜਵਾਹਰ ਸਿੰਘ ਵਾਲਾ ਦੀਆ ਗਲੀਆ ਵਿੱਚ ਖਿਲਾਰੇ। ਇਹਨਾਂ ਡੇਰਾ ਪ੍ਰੇਮੀਆ ਨੂੰ ਮੋਗਾ ਵਿੱਚ 7 ਸਾਲ ਪਹਿਲਾ ਸਰਕਾਰੀ ਬੱਸਾਂ ਸਾੜਣ ਦੇ ਮਾਮਲਿਆਂ ਵਿੱਚ ਵੀ ਨਾਮਜਦ ਕੀਤਾ ਗਿਆ ਹੈ।
ਇਹਨਾਂ 6 ਡੇਰਾ ਪ੍ਰੇਮੀਆਂ ਨੂੰ ਮੋਗਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 16 ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪਲਿਸ ਇਹਨਾਂ ਪ੍ਰੇਮੀਆਂ ਤੋਂ ਜਿੱਥੇ ਮੋਗਾ ਸਾੜ ਫੂਕ ਕਾਂਡ 2011 ਦੀ ਤਫ਼ਤੀਸ਼ ਕਰੇਗੀ, ਉੱਥੇ ਕੋਟਕਪੂਰਾ ਦੇ ਜਵਾਹਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਬੇਅਦਬੀ ਕਰਨ ਤੇ ਪੋਸਟਰ ਲਾਉਣ ਵਾਲੇ ਮਾਮਲਿਆਂ ਦਾ ਖੁਰਾ-ਖੋਜ ਲੱਭਣ ਦਾ ਯਤਨ ਕਰੇਗੀ।


ਤਕਰੀਬਨ ਸੱਤ ਸਾਲ ਪਹਿਲਾਂ ਸੱਤ ਮਾਰਚ 2011 ਨੂੰ ਸਥਾਨਕ ਕੋਟਕਪੂਰਾ ਬਾਈਪਾਸ 'ਤੇ ਡੇਰਾ ਪ੍ਰੇਮੀਆਂ ਦੇ ਵੱਡੇ ਹਜੂਮ ਵੱਲੋਂ ਨਾਮ ਚਰਚਾ ਘਰ ਵਿੱਚ ਇੱਕਠੇ ਹੋÎਣ ਤੋਂ ਬਾਅਦ ਸਰਕਾਰੀ ਗੱਡੀਆਂ ਦੀ ਭੰਨ ਤੋੜ ਕੀਤੀ ਸੀ ਜਿਸ ਵਿੱਚ ਪੀ.ਆਰ.ਟੀ.ਸੀ ਬਰਨਾਲਾ ਡਿੱਪੂ ਦੀ ਬੱਸ ਪੀਬੀ.11 ਐਨ.0872 ਨੂੰ ਰੋਕ ਕੇ ਭੰਨ ਤੋੜ ਕਰਨ ਉਪਰੰਤ ਡੀਜਲ ਨਾਲ ਅੱਗ ਲਗਾ ਦਿੱਤੀ ਤੋਂ ਇਲਾਵਾਂ ਪ੍ਰਾਈਵੇਟ ਕਾਰਾਂ ਆਦਿ ਦੀ ਵੀ ਭੰਨ ਤੋੜ ਕੀਤੀ ਸੀ। ਜਿਸ ਤਹਿਤ 7 ਮਾਰਚ 2011 ਨੂੰ ਮੁੱਕਦਮਾ ਨੰਬਰ 33 ਵੱਖ-ਵੱਖ ਧਾਰਵਾਂ ਤਹਿਤ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਲਾਗਲੇ ਪਿੰਡ ਧੱਲੇਕੇ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ ਭੰਨ ਤੋੜ ਕੀਤੀ ਗਈ ਸੀ।