• Home
  • ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਲਖਨਊ, (ਖ਼ਬਰ ਵਾਲੇ ਬਿਊਰੋ): ਭਾਰਤੀ ਹਵਾਈ ਦਾ ਇੱਕ ਜਹਾਜ਼ ਅੱਜ ਏਅਰ ਫ਼ੋਰਸ ਡੇਅ ਦੀ ਤਿਆਰੀ ਕਰਨ ਸਮੇਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ 'ਚ ਹਾਦਸਾਗ੍ਰਸਤ ਹੋ ਗਿਆ।। ਜਹਾਜ਼ 'ਚ ਦੋ ਪਾਇਲਟ ਸਵਾਰ ਸਨ ਅਤੇ ਹਾਦਸੇ ਤੋਂ ਬਾਅਦ ਉਹ ਦੋਵੇਂ ਸੁਰੱਖਿਅਤ ਹਨ।। ਦੱਸਿਆ ਜਾ ਰਿਹਾ ਹੈ ਕਿ ਹਵਾਈ ਫੌਜ ਦੇ ਇਸ ਜਹਾਜ਼ ਨੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਤੋਂ ਉਡਾਣ ਭਰੀ ਸੀ। ਇਹ ਜਹਾਜ਼ ਹਵਾਈ ਫੌਜ ਦਿਵਸ ਦੀ ਤਿਆਰੀ ਕਰ ਰਿਹਾ ਸੀ। ਜਦੋਂ ਇਹ ਜਹਾਜ਼ ਬਾਗਪਤ ਦੇ ਕੋਲ ਪਹੁੰਚਿਆ ਤਾਂ ਇਹ ਇੱਥੇ ਖੇਤਾਂ ਵਾਲੇ ਇੱਕ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਹਵਾਈ ਫ਼ੌਜ ਦੇ ਉਚ ਅਧਿਕਾਰੀ ਤੇ ਪੁਲਿਸ ਮੌਕੇ 'ਤੇ ਪਹੁੰਚ ਗਏ ਜਿਨਾਂ ਜਹਾਜ਼ ਦੇ ਮਲਬੇ ਤੋਂ ਲੋਕਾਂ ਨੂੰ ਦੂਰ ਕੀਤਾ।