• Home
  • ਫ਼ਿਲਮ ‘ਗਲੀ ਬੁਆਏ’ ਦਾ ਟਰੇਲਰ ਜਾਰੀ-ਡਰਾਈਵਰ ਦਾ ਬੇਟਾ ਬਣਿਆ ਰਣਬੀਰ

ਫ਼ਿਲਮ ‘ਗਲੀ ਬੁਆਏ’ ਦਾ ਟਰੇਲਰ ਜਾਰੀ-ਡਰਾਈਵਰ ਦਾ ਬੇਟਾ ਬਣਿਆ ਰਣਬੀਰ

ਮੁੰਬਈ : ਫਿਲਮ 'ਗਲੀ ਬੁਆਏ' ਦਾ ਟਰੇਲਰ ਜਾਰੀ ਹੋ ਗਿਆ ਹੈ ਤੇ ਇਸ ਫਿਲਮ ਵਿੱਚ ਰਣਬੀਰ ਡਰਾਇਵਰ ਦਾ ਬੇਟਾ ਬਣਿਆ ਹੋਇਆ ਹੈ। ਟਰੇਲਰ 'ਚ ਆਲੀਆ ਭੱਟ ਗੱਲਾਂ ਕਰਦੀ ਦਿਖਾਈ ਦੇ ਰਹੀ ਹੈ ਤੇ ਰਣਬੀਰ ਗੀਤ ਗਾ ਰਿਹਾ ਹੈ। ਦੋ ਦਿਨ ਪਹਿਲਾਂ ਇਸ ਫਿਲਮ ਦਾ ਪੋਸਟਰ ਜਾਰੀ ਹੋਇਆ ਸੀ ਤੇ ਜਿਸ ਵਿੱਚ ਰਣਬੀਰ ਤੇ ਆਲੀਆ ਹੈਡਫੋਨ ਲਗਾ ਕੇ ਕੁਝ ਸੁਣ ਰਹੇ ਹਨ। ਇਸ ਦਾ ਭਾਵ ਹੈ ਕਿ ਫਿਲਮ ਨਵੀਂ ਤਕਨੀਕ ਦੀ ਵਰਤੋਂ 'ਤੇ ਅਧਾਰਿਤ ਹੈ। ਰਣਬੀਰ ਤੇ ਆਲੀਆ ਨੇ ਇਹ ਪੋਸਟਰ ਇਸਟਾਗ੍ਰਾਮ 'ਤੇ ਸ਼ੇਅਰ ਕੀਤੇ ਹਨ।
ਟਰੇਲਰ 'ਚ ਫਿਲਮ ਦੇ ਸਾਰੇ ਕਿਰਦਾਰਾਂ ਦੇ ਰੋਲ ਬਾਰੇ ਦਸਿਆ ਗਿਆ ਹੈ। ਪਤਾ ਲੱਗਾ ਹੈ ਕਿ ਰਣਬੀਰ ਆਪਣੇ ਇੱਕ ਸੁਪਨੇ ਪਿਛੇ ਭੱਜ ਰਿਹਾ ਹੈ ਤੇ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਡਰਾਇਵਰ ਵੀ ਬਣ ਜਾਂਦਾ ਹੈ।