• Home
  • ਡੀਜੀਪੀ ਰੈਂਕ ਦੇ ਅਫ਼ਸਰ ਮੁਹੰਮਦ ਮੁਸਤਫਾ ਹੋਣਗੇ ਐੱਸਟੀਐੱਫ ਦੇ ਮੁਖੀ.?

ਡੀਜੀਪੀ ਰੈਂਕ ਦੇ ਅਫ਼ਸਰ ਮੁਹੰਮਦ ਮੁਸਤਫਾ ਹੋਣਗੇ ਐੱਸਟੀਐੱਫ ਦੇ ਮੁਖੀ.?

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਤੋਂ ਕਾਂਗਰਸੀ ਵਿਧਾਇਕ ਬਣ ਕੇ ਕੈਪਟਨ ਸਰਕਾਰ ਦੀ  ਵਝਾਰਤ  ਚ ਕੈਬਨਿਟ ਮੰਤਰੀ ਬਣਨ ਵਾਲੀ  ਰਜ਼ੀਆ ਸੁਲਤਾਨਾ ਦੇ ਪੰਜਾਬ ਪੁਲਸ ਚ ਡੀਜੀਪੀ ਰੈਂਕ ਦੇ ਪਤੀ ਮੁਹੰਮਦ ਮੁਸਤਫਾ ਜਿਹੜੇ ਕਿ ਮਨੁੱਖੀ ਅਧਿਕਾਰ  ਵਿਭਾਗ ਦੇ ਪ੍ਰਮੁੱਖ ਹਨ   ,ਨੂੰ  ਐੱਸ ਟੀ ਐੱਫ  ਦਾ ਮੁਖੀ ਲਗਾਇਆ ਜਾ ਰਿਹਾ ਹੈ ।

ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਪਹਿਲਾਂ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਦਫਤਰ ਚ ਇਕ ਵੱਡੇ ਅਹੁਦੇ ਤੇ ਤੈਨਾਤ ਕੀਤਾ ਜਾ ਰਿਹਾ ਹੈ ।

ਸੂਤਰਾਂ ਦਾ ਪਤਾ ਲੱਗਾ ਹੈ ਕਿ ਮੁਹੰਮਦ ਮੁਸਤਫਾ ਜਿਨ੍ਹਾਂ ਦਾ ਦਿੱਲੀ ਦੀ ਕਾਂਗਰਸ ਹਾਈਕਮਾਨ ਵਿਚ ਵੀ ਚੰਗਾ ਪ੍ਰਭਾਵ ਹੈ ,ਜਿਸ ਕਾਰਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਦਿੱਲੀ ਤੋਂ ਲਗਾਤਾਰ ਉਸ ਨੂੰ ਡੀਜੀਪੀ ਬਣਾਏ ਜਾਣ ਦੀ ਸਿਫ਼ਾਰਸ਼ ਵੀ ਕੀਤੀ ਜਾ ਰਹੀ ਸੀ , ਪਰ ਮੁੱਖ ਮੰਤਰੀ ਵੱਲੋਂ ਉਸ ਦੀ ਪਤਨੀ ਨੂੰ ਕੈਬਨਿਟ ਮੰਤਰੀ ਪਹਿਲਾਂ ਹੀ ਬਣਾਏ ਜਾਣ ਦੀ ਦਲੀਲ ਦਿੱਤੀ ਜਾਂਦੀ ਰਹੀ ਹੈ ।

ਅਖੀਰ ਸਰਕਾਰ ਵੱਲੋਂ ਉਸ ਨੂੰ ਰਿਹਾ ਪੁਲਸ ਦਾ ਪ੍ਰਮੁੱਖ ਅਹੁਦਾ ਐਸਟੀਐਫ ਦੇ ਮੁਖੀ ਤੇ ਲਗਾਉਣ ਲਈ ਵਿਚਾਰਾਂ ਚੱਲ ਰਹੀਆਂ ਹਨ ।