• Home
  • ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ : ਐਮ.ਐਫ਼. ਫਾਰੂਕੀ

ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ : ਐਮ.ਐਫ਼. ਫਾਰੂਕੀ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਇੰਸਪੈਕਟਰ ਜਨਰਲ ਪੁਲਿਸ ਬਠਿੰਡਾ, ਸ਼੍ਰੀ ਐਮ.ਐਫ਼ ਫਾਰੂਕੀ ਨੇ ਦੱਸਿਆ ਕਿ ਪੰਜਾਬੇ ਨੌਜਵਾਨ ਜਦੋਂ ਭਾਰਤੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਭਰਤੀ ਵਿਚ ਭਾਗ ਲੈਂਦੇ ਹਨ ਤਾਂ ਉਹ ਸਰੀਰਕ ਮਿਆਰ ਪੂਰਾ ਨਹੀਂ ਕਰ ਪਾਉਂਦੇ ਹਨ ਅਤੇ ਨਾ ਹੀ ਵਿਦਿਅਕ ਯੋਗਤਾ ਅਤੇ ਟੈਸਟਾਂ ਨੂੰ ਪਾਸ ਕਰ ਪਾਉਂਦੇ ਹਨ।

ਇਸ ਸਮੇਂ ਸਭ ਤੋਂ ਵੱਡੇ ਪੱਧਰ 'ਤੇ ਨੌਕਰੀਆਂ ਲਈ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਪੰਜਾਬ ਦੇ ਨੌਜਵਾਨਾਂ ਨੂੰ ਸਮੂਚਿਤ ਸਿਖਲਾਈ ਨਾ ਹੋਣ ਕਾਰਨ ਇਨਾਂ ਭਰਤੀਆਂ ਵਿਚ ਸਫ਼ਲਤਾ ਦਾ ਦਰ ਬਹੁਤ ਚੰਗਾ ਨਹੀਂ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਭਾਰਤੀ ਫੌਜ ਦੇ ਅਫ਼ਸਰਾਂ ਨਾਲ ਇਸ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨਾਂ ਤੋਂ ਇਸ ਬਾਰੇ ਸਹਿਯੋਗ ਮੰਗਿਆ ਗਿਆ।

ਉਨਾਂ ਕਿਹਾ ਕਿ ਵਿੱਤੀ ਤੰਗੀ ਕਾਰਨ ਬਹੁਤ ਸਾਰੇ ਉਮੀਦਵਾਰ ਆਪਣੀ ਸਿਖਿਆ ਪੂਰੀ ਨਹੀਂ ਕਰ ਸਕਦੇ ਅਤੇ ਸੈਕੰਡਰੀ ਸਿਖਿਆ ਤੋਂ ਪਹਿਲਾਂ ਹੀ ਆਪਣੀ ਪੜਾਈ ਛੱਡ ਜਾਂਦੇ ਹਨ।  ਜੇਕਰ ਉਹ ਬੱਚੇ ਭਾਰਤੀ ਫੌਜ ਵਿਚ ਚਾਹਵਾਨ ਹੋਣ ਅਤੇ ਜਿਨਾਂ ਦੀ ਉਮਰ 17/18 ਹੋਵੇ ਉਨਾਂ ਲਈ ਵੀ ਸਪੈਸ਼ਲ ਪ੍ਰੋਗਰਾਮ ਚਲਾਇਆ ਜਾ ਸਕਦਾ ਹੈ। ਜਿਵੇਂ ਕਿ ਉਨਾਂ ਨੂੰ ਇੱਕ ਸਾਲ ਪੜਾਈ ਕਰਵਾਉਣ ਤੋਂ ਬਾਅਦ ਹਾਇਰ ਸੈਕੰਡਰੀ ਪ੍ਰੀਖਿਆ ਦਵਾਈ ਜਾਵੇ ਅਤੇ ਉਨਾਂ ਨੂੰ ਇਸ ਭਰਤੀ ਵਿਚ ਕਾਮਯਾਬ ਹੋਣ ਲਈ ਸਿਖਲਾਈ ਦਿੱਤੀ ਜਾਵੇ।

ਉਨਾਂ ਦੱਸਿਆ ਕਿ ਜੋ ਨੌਜਵਾਨ ਭਾਰਤੀ ਵਿਚ ਫੌਜ ਵਿਚ ਭਰਤੀ ਹੋਣ ਦੇ ਚਾਹਵਾਨ ਹਨ ਉਹ ਨੌਜਵਾਨ ਹੇਠ ਲਿਖੇ ਪ੍ਰੋਫਾਰਮੇ ਅਨੁਸਾਰ ਆਪਣੀਆਂ ਦਰਖ਼ਾਸਤਾਂ ਨਜ਼ਦੀਕੀ ਪੁਲਿਸ ਥਾਣੇ ਵਿਚ ਦੇ ਸਕਦੇ ਹਨ ਤਾਂ ਜੋ ਇਨਾਂ ਨੌਜਵਾਨਾਂ ਨੂੰ ਗਰੁੱਪ ਅਨੁਸਾਰ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਇਨਾਂ ਕੈਂਪਾਂ ਵਿਚ ਸਿਖਲਾਈ ਲਈ ਆਉਣ ਵਾਲੇ ਨੌਜਵਾਨਾਂ ਨੂੰ ਆਉਣ ਜਾਣ ਅਤੇ ਖਾਣ-ਪੀਣ ਦਾ ਖ਼ਰਚਾ ਆਪਣੇ ਪੱਧਰ 'ਤੇ ਹੀ ਕਰਨਾ ਪਵੇਗਾ। ਇਸ ਸਿਖਲਾਈ ਦਾ ਮਕਸਦ ਸਿਰਫ਼ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਲਈ ਉਤਸਾਹਿਤ ਕਰਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਿਆਰ ਕਰਕੇ ਭਾਰਤੀ ਫੌਜ ਵਿਚ ਸੇਵਾ ਕਰਨ ਦੀ ਰੁਚੀ ਪੈਦਾ ਕਰਨਾ ਹੈ।
ਪ੍ਰਫਾਰਮੇ ਅਨੁਸਾਰ ਉਮੀਦਵਾਰ ਆਪਣਾ ਨਾਮ, ਪਿਤਾ ਦਾ ਨਾਮ, ਜਾਤੀ ਦਾ ਵੇਰਵਾ, ਪੱਤਰ ਵਿਵਹਾਰ ਲਈ ਪਤਾ, ਕੱਦ, ਜਨਮ ਮਿਤੀ, ਪੜਾਈ ਦਾ ਵੇਰਵਾ ਅਤੇ ਮੋਬਾਇਲ ਨੰਬਰ  ਲਿਖਣਾ ਜ਼ਰੂਰੀ ਹੈ।